ਮਲਕੁ
malaku/malaku

تعریف

ਅ਼. [ملِک] ਮਲਿਕ. ਸੰਗ੍ਯਾ- ਰਾਜਾ. ਬਾਦਸ਼ਾਹ. "ਮੀਰ ਮਲਕ ਉਮਰੇ ਫਾਨਾਇਆ." (ਮਾਰੂ ਸੋਲਹੇ ਮਃ ੫) ੨. ਲਾੜਾ. ਦੁਲਹਾ। ੩. ਮਲਕ. ਧਨਸੰਪਦਾ. ਵਿਭੂਤਿ। ੪. ਫ਼ਰਿਸ਼੍ਤਾ. ਦੇਵਦੂਤ। ੫. ਮਲਕੁਲਮੌਤ ਮ੍ਰਿਤਯੂ ਦਾ ਫ਼ਰਿਸ਼੍ਤਾ. ਅਜ਼ਰਾਈਲ. "ਮਲਕੁ ਜਿ ਕੰਨੀ ਸੁਣੀਂਦਾ, ਮੁਹੁ ਦੇਖਾਲੇ ਆਇ." (ਸਃ ਫਰੀਦ) "ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ." (ਸਃ ਫਰੀਦ) ੬. ਖਤ੍ਰੀ, ਰਾਜਪੂਤ, ਜੱਟ, ਕਲਾਲ ਆਦਿ ਜਾਤੀਆਂ ਵਿੱਚ ਕਈ ਖ਼ਾਨਦਾਨਾਂ ਦੀ "ਮਲਕ" ਉਪਾਧਿ, ਗੋਤ ਦੀ ਸ਼ਕਲ ਹੋ ਗਈ ਹੈ. "ਮਲਕ ਪੈੜਾ ਹੈ ਕੋਹਲੀ." (ਭਾਗੁ); ਦੇਖੋ, ਮਲਕ.
ماخذ: انسائیکلوپیڈیا