تعریف
ਸੰ. ਮੱਲਾਰ. ਇਸ ਰਾਗ ਦੇ ਕਈ ਭੇਦ ਸੰਪੂਰਣ ਜਾਤਿ ਦੇ ਹਨ. ਪਰ ਇੱਥੇ ਅਸੀਂ ਸ਼ੁੱਧ ਮਲਾਰ ਲਿਖਦੇ ਹਾਂ. ਇਹ ਕਮਾਚਠਾਟ ਦਾ ਔੜਵ ਰਾਗ ਹੈ. ਗਾਂਧਾਰ ਅਤੇ ਨਿਸਾਦ ਵਰਜਿਤ ਹਨ. ਸੜਜ ਰਿਸਭ ਮੱਧਮ ਪੰਚਮ ਅਤੇ ਧੈਵਤ ਸ਼ੁੱਧ ਹਨ. ਗ੍ਰਹ ਅਤੇ ਵਾਦੀ ਸੁਰ ਮੱਧਮ, ਅਤੇ ਸੰਵਾਦੀ ਸੜਜ ਹੈ. ਗਾਉਣ ਦਾ ਵੇਲਾ ਵਰਖਾ ਰੁੱਤ ਅਤੇ ਰਾਤ ਹੈ.#ਆਰੋਹੀ. ਸ ਰ ਮ ਪ ਧ ਰ ਸ.#ਅਵਰੋਹੀ- ਸ ਧ ਪ ਮ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਲਾਰ ਦਾ ਨੰਬਰ ਸਤਾਈਵਾਂ ਹੈ.#"ਗੁਰਮੁਖਿ ਮਲਾਰ ਰਾਗੁ ਜੋ ਕਰਹਿ, ਤਿਨ ਮਨੁ ਤਨੁ ਸੀਤਲੁ ਹੋਇ." (ਮਃ ੩. ਵਾਰ ਮਲਾ)
ماخذ: انسائیکلوپیڈیا