تعریف
ਸੰ. म्लेच्छ. ਧਾ- ਆਮਪਸ੍ਟ ਅਤੇ ਅਸ਼ੁੱਧ ਬੋਲਣਾ, ਜੰਗਲੀ ਬੋਲੀ ਬੋਲਣਾ। ੨. ਸੰਗ੍ਯਾ- ਵਿਗੜਿਆ ਹੋਇਆ ਸ਼ਬਦ, ਜਿਸ ਦਾ ਅਰਥ ਨਾ ਸਮਝਿਆ ਜਾਵੇ.#म्लेच्छोह वाएष यदपशब्दः#੩. ਉਹ ਆਦਮੀ, ਜਿਸ ਦੀ ਬੋਲੀ ਸਮਝ ਵਿੱਚ ਨਾ ਆਵੇ। ੪. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਇਹ ਸ਼ਬਦ ਵਿਦੇਸ਼ੀਆਂ ਅਤੇ ਆਰਯਧਰਮ ਵਿਰੁੱਧ ਲੋਕਾਂ ਲਈ ਭੀ ਵਰਤਿਆ ਹੈ। ੫. ਪਾਪ ਕਰਨ ਵਾਲਾ ਪੁਰੁਖ ਕੁਕਰਮ ਅਤੇ ਅਨ੍ਯਾਯ ਕਰਨ ਵਾਲਾ. "ਮਲੇਛੁ ਪਾਪੀ ਪਚਿਆ ਭਇਆ ਨਿਰਾਸੁ." (ਭੈਰ ਮਃ ੫) "ਅਸੰਖ ਮਲੇਛ ਮਲੁਭਖਿ ਖਾਹਿ." (ਜਪੁ) ੬. ਵੌਧਾਯਨ ਰਿਖਿ ਲਿਖਦਾ ਹੈ-#गोमांसखादको यस्तु विरुद्घं बहु भापते।#सर्वाचार विहीनश्च म्लेच्छ इत्यभिधीयते।#ਜੋ ਗਉ ਦਾ ਮਾਸ ਖਾਂਦਾ ਹੈ, ਵੇਦ ਵਿਰੁੱਧ ਬੋਲਦਾ ਹੈ ਅਤੇ ਜਿਸ ਦਾ ਉੱਤਮ ਆਚਾਰ ਨਹੀਂ, ਉਹ ਮਲੇਛ ਹੈ.
ماخذ: انسائیکلوپیڈیا
شاہ مکھی : ملیچھ
انگریزی میں معنی
barbarian, uncivilised ( usually for foreign invaders)
ماخذ: پنجابی لغت
MALECHH
انگریزی میں معنی2
s. m, n unclean race, those who make no distinction between clean and unclean food, a barbarian or one peaking any language but Sanskrit and not subject to the usual Hindu institutions; a rude or vile person, a wretch; also (in disrespect) a Muhammadan:—malechh bháshá, s. f. The Persian or Arabic language.
THE PANJABI DICTIONARY- بھائی مایہ سنگھ