تعریف
ਭੱਲੇ ਸਾਹਿਬਜ਼ਾਦੇ ਸਰੂਪਚੰਦ ਦੀ, ਕਵਿਤਾ ਵਿੱਚ ਲਿਖੀ ਸ਼੍ਰੀ ਗੁਰੂ ਨਾਨਕਦੇਵ ਜੀ ਦੀ ਸਾਖੀ ਅਤੇ ਸੰਖੇਪ ਨਾਲ ਨੌ ਸਤਿਗੁਰਾਂ ਦਾ ਬੰਦੇ ਸਮੇਤ ਹਾਲ. ਇਸ ਸਾਖੀ ਵਿੱਚ ਭਾਈ ਮਨੀਸਿੰਘ ਜੀ ਦੀ ਸਾਖੀ ਵਾਂਙ ਗੁਰੂ ਨਾਨਕਦੇਵ ਜੀ ਦਾ ਜਨਮ ਵੈਸਾਖ ਸੁਦੀ ੩. ਦਾ ਅਤੇ ਜੋਤੀਜੋਤਿ ਸਮਾਉਣਾ ਅੱਸੂ ਸੁਦੀ ੧੦. ਦਾ ਲਿਖਿਆ ਹੈ. ਸਾਖੀ ਦੀ ਰਚਨਾ ਦਾ ਸਾਲ ਹੈ-#"ਦਸ ਅਸ੍ਵ ਸਹਸ ਸੰਮਤ ਵਿਕ੍ਰਮ,#ਅਵਰ ਅਧਿਕ ਤੇਤੀਸ,#ਸਰੂਪਦਾਸ ਸਤਿਗੁਰੁ ਕਰੀ।#ਮਹਿਮਾਪ੍ਰਕਾਸ ਬਖਸੀਸ." ××× ।#੨. ਬਾਵਾ ਕ੍ਰਿਪਾਲਸਿੰਘ ਭੱਲੇ ਦਾ ਰਚਿਆ ਮਹਿਮਾ ਪ੍ਰਕਾਸ਼ ਇਸ ਤੋਂ ਵੱਖਰਾ ਹੈ.
ماخذ: انسائیکلوپیڈیا