تعریف
ਜੀਵਨਦਸ਼ਾ ਵਿੱਚ ਆਪਣੇ ਸ਼ਰੀਰ ਪੁਰ ਮਿੱਟੀ ਪਵਾਕੇ ਪ੍ਰਾਣ ਤਿਆਗਣ ਦੀ ਕ੍ਰਿਯਾ. "ਜੁਗਿਯਾ ਮਾਟੀ ਲਈ ਤਿਹਾਰੇ." (ਚਰਿਤ੍ਰ ੮੧) ਸੰਨ੍ਯਾਸੀ ਅਤੇ ਯੋਗੀ ਇਸ ਕਰਮ ਨੂੰ ਵਡਾ ਉੱਤਮ ਮੰਨਦੇ ਸਨ. ਪੁਰਾਣੇ ਸਮੇ ਮਿੱਟੀ ਲੈਣ ਦਾ ਦਿਨ ਠਹਿਰਾਕੇ ਚੇਲਿਆਂ ਨੂੰ ਖ਼ਬਰ ਦਿੱਤੀ ਜਾਂਦੀ ਸੀ, ਅਤੇ ਵਡਾ ਇਕੱਠ ਹੋਇਆ ਕਰਦਾ. ਸਾਧੂ ਦੇ ਅੰਤਿਮ ਵਚਨ ਵਡੀ ਸ਼੍ਰੱਧਾ ਨਾਲ ਸੁਣੇ ਜਾਂਦੇ ਸਨ.
ماخذ: انسائیکلوپیڈیا