ਮਾਲਸਿਰੀ
maalasiree/mālasirī

تعریف

ਸੰ. ਮਾਲਵਸ਼੍ਰੀ. ਸੰਗੀਤਮਤ ਅਨੁਸਾਰ ਸ਼੍ਰੀ ਰਾਗ ਦੀ ਰਾਗਿਣੀ, ਜੋ ਸੰਪੂਰਣ ਜਾਤਿ ਦੀ ਹੈ. ਇਸ ਦੇ ਗਾਉਣ ਦਾ ਵੇਲਾ ਸੰਝ ਹੈ. ਹਨੁਮਤ ਮਤ ਅਨੁਸਾਰ ਇਹ ਹਿੰਡੋਲ ਦੀ ਰਾਗਿਣੀ ਹੈ, ਅਤੇ ਧੈਵਤ ਗਾਂਧਾਰ ਵਰਜਕੇ ਔੜਵ ਮੰਨੀ ਹੈ. ਬਹੁਸੰਮਤਿ ਨਾਲ ਇਹ ਕਲ੍ਯਾਨ ਠਾਟ ਦੀ ਔੜਵ ਰਾਗਿਣੀ ਹੈ. ਰਿਸਭ ਅਤੇ ਧੈਵਤ ਵਿਵਰਜਿਤ ਹਨ. ਪੰਚਮ ਵਾਦੀ ਅਤੇ ਸੜਜ ਸੰਵਾਦੀ ਹੈ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ.#ਆਰੋਹੀ- ਸ ਗ ਮੀ ਪ ਨ ਸ.#ਅਵਰੋਹੀ- ਸ ਨ ਪ ਮੀ ਗ ਸ.
ماخذ: انسائیکلوپیڈیا