تعریف
ਦੇਖੋ, ਮੁੜ. "ਮੁਰ ਕੀਨ ਪਿਆਨ." (ਸਲੋਹ) ੨. ਪੂਰ. ਸਰਵ- ਮੇਰਾ. ਮੇਰੀ. ਮੇਰੇ. "ਮੁਰ ਪਿਤ ਪੂਰਬ ਕਿਯਸ ਪਯਾਨਾ." (ਵਿਚਿਤ੍ਰ) "ਮੁਰ ਕਰੀ ਸਹਾਯ." (ਵਿਚਿਤ੍ਰ) ੩. ਮਯੂਰ. ਮੋਰ. "ਜਨੁ ਮੁਰ ਬੋਲੈਂ ਸੁਨ ਘਨਗਾਜਾ" (ਅਜਰਾਜ) ੪. ਸੰ. ਮੁਰ (मुर्). ਧਾ- ਘੇਰਨਾ, ਲਪੇਟਣਾ। ੫. ਸੰਗ੍ਯਾ- ਇੱਕ ਦੈਤ, ਜਿਸ ਦੇ ਪੁਰਾਣਾਂ ਅਨੁਸਾਰ ਪੰਜ ਸਿਰ ਅਤੇ ਸੱਤ ਹਜ਼ਾਰ ਪੁਤ੍ਰ ਮਹਾ ਬਲਵਾਨ ਸਨ. ਇਹ ਭੌਮਾਸੁਰ (ਨਰਕ) ਦਾ ਮਿਤ੍ਰ ਸੀ. ਇਸ ਲਈ ਉਸ ਦੀ ਸਹਾਇਤਾ ਲਈ ਜੰਗ ਵਿੱਚ ਕ੍ਰਿਸਨ ਜੀ ਨਾਲ ਲੜਕੇ ਮੋਇਆ। ੬. ਘੇਰਣ ਦੀ ਕ੍ਰਿਯਾ. ਲਪੇਟਣਾ। ੭. ਅਗ੍ਯਾਨ, ਜੋ ਸਭ ਨੂੰ ਆਪਣੇ ਘੇਰੇ ਵਿੱਚ ਲੈਕੇ ਚੌਰਾਸੀ ਭ੍ਰਮਾਉਂਦਾ ਹੈ.
ماخذ: انسائیکلوپیڈیا