تعریف
ਸੰ. मूर्च्छा. ਇਨਮਾ. ਗ਼ਸ਼ੀ. fainting ਦਿਮਾਗ ਦਿਲ ਦੀ ਕਮਜ਼ੋਰੀ, ਨਰਮ ਅਸਥਾਨ ਤੇ ਸੱਟ ਵੱਜਣੀ, ਲਹੂ ਦਾ ਨਿਕਲ ਜਾਣਾ, ਨਿਰਬਲਤਾ, ਦੁਖਦਾਈ ਅਤੇ ਅਤੀ ਆਨੰਦਦਾਇਕ ਖ਼ਬਰ, ਪਿਆਰੇ ਸੰਬੰਧੀ ਦਾ ਵਿਛੋੜਾ ਆਦਿ ਮੂਰਛਾ ਦੇ ਕਾਰਣ ਹਨ.#ਮੂਰਛਾ ਵਾਲਾ ਮੁਰਦੇ ਜੇਹਾ ਜੜ੍ਹ ਹੋ ਜਾਂਦਾ ਹੈ, ਕੋਈ ਸੁਧ ਨਹੀਂ ਰਹਿਂਦੀ, ਕਦੇ ਦੰਦਣ ਭੀ ਪੈ ਜਾਂਦੀ ਹੈ. ਇਸ ਦੇ ਸਾਧਾਰਣ ਇਲਾਜ ਹਨ- ਜਿਸ ਕਾਰਣ ਤੋਂ ਮੂਰਛਾ ਹੋਈ ਹੋਵੇ ਉਸ ਦੇ ਅਨੁਸਾਰ ਵਿਚਾਰਕੇ ਜਤਨ ਕਰਨਾ, ਠੰਢਾ ਜਲ, ਬੇਦਮੁਸ਼ਕ, ਕੇਉੜਾ, ਗੁਲਾਬ ਮੁਖ ਤੇ ਛਿੜਕਣਾ, ਕਪੂਰ ਚੰਦਨ ਆਦਿਕ ਸੁੰਘਾਉਣੇ ਅਤੇ ਇਨ੍ਹਾਂ ਦਾ ਮੱਥੇ ਤੇ ਲੇਪ ਕਰਨਾ. ਪੱਖੇ ਦੀ ਸੀਤਲ ਹਵਾ ਦੇਣੀ, ਬੱਕਰੀ ਦੇ ਦੁੱਧ ਦੀ ਹੱਥਾਂ ਪੈਰਾਂ ਤੇ ਮਾਲਿਸ਼ ਕਰਨੀ, ਨੱਕ ਘੁੱਟਣਾ, ਗਊ ਦਾ ਦੁੱਧ ਪਿਆਉਣਾ, ਮਾਸ ਦਾ ਸ਼ੋਰਵਾ ਦੇਣਾ, ਦਿਲ ਦਿਮਾਗ਼ ਨੂੰ ਤਾਕਤ ਦੇਣ ਵਾਲੀਆਂ ਚੀਜਾਂ ਵਰਤਣੀਆਂ ਆਦਿ.
ماخذ: انسائیکلوپیڈیا
شاہ مکھی : مُورچھا
انگریزی میں معنی
swoon, syncope, loss of consciousness, unconsciousness, fainting, catalepsy, trance, coma
ماخذ: پنجابی لغت
MÚRCHHÁ
انگریزی میں معنی2
s. f, Fainting, syncope, loss of the senses, a swoon:—múrchhágat, s. f. In a fainting fit, or syncope from excessive joy.
THE PANJABI DICTIONARY- بھائی مایہ سنگھ