تعریف
ਦੀਵਾਨ ਸਾਵਨਮੱਲ ਚੋਪੜੇ ਖਤ੍ਰੀ ਦਾ ਪੁਤ੍ਰ, ਜੋ ਲਹੌਰ ਦਰਬਾਰ ਵੱਲੋਂ ਮੁਲਤਾਨ ਦਾ ਹਾਕਿਮ ਸੀ. ਇਸ ਦੀ ਅਮਲਦਾਰੀ ਵਿੱਚ ਦੋ ਅੰਗ੍ਰੇਜ਼ ਅਹੁਦੇਦਾਰ, ਲਹੌਰ ਦੇ ਫੌਜੀਆਂ ਹੱਥੋਂ ਮਾਰੇ ਗਏ, ਜਿਸ ਪਰ ਝਗੜਾ ਵਧ ਗਿਆ ਅਰ ਅੰਗ੍ਰੇਜ਼ਾਂ ਨੇ ੨੨ ਜਨਵਰੀ ਸਨ ੧੮੪੯ ਨੂੰ ਮੁਲਤਾਨ ਪੁਰ ਕਬਜਾ ਕਰਕੇ ਮੂਲ ਰਾਜ ਨੂੰ ਕੈਦ ਕਰਲਿਆ. ਕਲਕੱਤੇ ਦੀ ਜੇਲ ਵਿੱਚ ਇਸ ਦਾ ਦੇਹਾਂਤ ਸਨ ੧੮੫੦ ਵਿੱਚ ਹੋਇਆ.
ماخذ: انسائیکلوپیڈیا