ਮੂਲੁ
moolu/mūlu

تعریف

ਸੰਗ੍ਯਾ- ਮੂਰੀ. ਮੂਲ. ਬੂਟੀ. "ਮੂਲੁ ਕਤ ਲਾਵਉ?" (ਗਉ ਕਬੀਰ) ਦਵਾ ਦਾ ਲੇਪ ਕਿੱਥੇ ਕਰਾਂ? ੨. ਸੰ. ਮੂਲ੍ਯ. ਮੁੱਲ. ਕੀਮਤ. "ਕੌਡੀ ਕਾ ਲਖ ਹੂਆ ਮੂਲੁ." (ਰਾਮ ਮਃ ੫) ਨਾਚੀਜ਼ਾਂ ਦਾ ਮਾਨ ਹੋ ਗਿਆ. ਕਮੀਨੇ ਆਦਮੀ ਉੱਚੇ ਦਰਜੇ ਤੇ ਪਹੁੰਚ ਗਏ। ੩. ਦੇਖੋ, ਮੂਲ। ੪. ਮੁੱਢ. ਜੜ. "ਮੂਲੁ ਛੋਡਿ ਡਾਲੀ ਲਗੇ." (ਆਸਾ ਅਃ ਮਃ ੧) ੫. ਮੂਲਧਨ. ਪੂੰਜੀ. "ਜਿਹ ਘਟੈ ਮੂਲੁ, ਨਿਤ ਬਢੈ ਬਿਆਜ" (ਬਸੰ ਕਬੀਰ) ੬. ਅਸਲਿਯਤ. "ਮੂਲੁ ਨ ਬੂਝਹਿ ਆਪਣਾ." (ਸੂਹੀ ਮਃ ੧) ੭. ਕਾਰਣ. ਸਬਬ. "ਕੋਟਿ ਕਰਮ ਬੰਧਨ ਕਾ ਮੂਲੁ." (ਭੈਰ ਮਃ ੫) ੮. ਵੇਲਿ ਅਤੇ ਬਿਰਛਾਂ ਦੀ ਜੜ ਵਿੱਚ ਹੋਣ ਵਾਲੇ ਖਾਣ ਯੋਗ੍ਯ ਪਦਾਰਥ. "ਇਕਿ ਕੰਦ ਮੂਲੁ ਚੁਣਿ ਖਾਵਹਿ." (ਮਃ ੧. ਵਾਰ ਮਾਝ)
ماخذ: انسائیکلوپیڈیا