ਮੂਲੋਵਾਲ
moolovaala/mūlovāla

تعریف

ਪਟਿਆਲੇ ਦੀ ਨਜਾਮਤ ਸਨਾਮ, ਤਸੀਲ ਧੂਰੀ, ਥਾਣਾ ਸ਼ੇਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅਲਾਲ ਤੋਂ ਇੱਕ ਮੀਲ ਦੱਖਣ ਹੈ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਇੱਥੇ ਵਿਰਾਜੇ ਹਨ. ਗੁਰੂ ਸਾਹਿਬ ਦੀ ਕ੍ਰਿਪਾ ਨਾਲ ਇਸ ਪਿੰਡ ਦਾ ਖਾਰਾ ਜਲ ਮਿੱਠਾ ਹੋਇਆ. ਸਤਿਗੁਰਾਂ ਨੇ ਪਿੰਡ ਦਾ ਚੌਧਰੀ ਗੋਂਦਾ ਥਾਪਿਆ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਮਹਾਰਾਜਾ ਕਰਮਸਿੰਘ ਨੇ ਕਰਵਾਈ ਹੈ. ਸੌ ਵਿੱਘੇ ਜ਼ਮੀਨ ਅਤੇ ਸੌ ਰੁਪਯਾ ਨਕਦ ਰਿਆਸਤ ਵੱਲੋਂ ਹੈ. ਪੁਜਾਰੀ ਸਿੰਘ ਹੈ. ਮੇਲਾ ਮਾਘੀ ਨੂੰ ਹੁੰਦਾ ਹੈ. ਜਿਨ੍ਹਾਂ ਜੰਡਾਂ ਨਾਲ ਸਤਿਗੁਰੂ ਦੇ ਘੋੜੇ ਬੱਧੇ ਸਨ, ਉਹ ਮੌਜੂਦ ਹਨ.
ماخذ: انسائیکلوپیڈیا