ਮੂਸ਼ਖੋਰ
mooshakhora/mūshakhora

تعریف

ਪੰਜਾਬੀ ਵਿੱਚ ਇਸ ਨੂੰ ਚੂਹਮਾਰ ਆਖਦੇ ਹਨ. ਇਹ ਸ੍ਯਾਹਚਸ਼ਮ ਸ਼ਿਕਾਰੀ ਪੰਛੀ ਹੈ. ਇਸ ਦਾ ਘਰ ਪੱਛਮੀ ਠੰਢੇ ਪਹਾੜ ਹਨ. ਪੰਜਾਬ ਵਿੱਚ ਸਰਦੀ ਭਰ ਰਹਿਁਦਾ ਹੈ. ਇਸ ਦਾ ਰੰਗ ਚਰਗ ਜੇਹਾ, ਪਰ ਕਦ ਵਿੱਚ ਉਸ ਨਾਲੋਂ ਵਡਾ ਹੁੰਦਾ ਹੈ. ਜੰਗਲੀ ਚੂਹੇ ਇਸ ਦੀ ਮੁੱਖ ਖੁਰਾਕ ਹੈ, ਪਰ ਛੋਟੇ ਪੰਛੀ ਭੀ ਮਾਰ ਲੈਂਦਾ ਹੈ ਅਰ ਡੱਡੂ ਕਿਰਲੇ ਭੀ ਖਾਂਦਾ ਹੈ. ਇਸ ਨੂੰ ਸ਼ਿਕਾਰ ਲਈ ਕੋਈ ਨਹੀਂ ਪਾਲਦਾ. ਟੋਪਰਾ ਮੂਸ਼ਖੋਰ, ਜਿਸ ਦਾ ਰੰਗਸੁਰਖੀ ਮਾਇਲ ਕਾਸਨੀ ਹੁੰਦਾ ਹੈ, ਉਹ ਪੰਜਾਬ ਵਿੱਚ ਸਦਾ ਰਹਿਂਦਾ ਅਤੇ ਇੱਥੇ ਹੀ ਆਂਡੇ ਦਿੰਦਾ ਹੈ. ਦੇਖੋ, ਸ਼ਿਕਾਰੀ ਪੰਛੀ.
ماخذ: انسائیکلوپیڈیا