ਮੈ
mai/mai

تعریف

ਸਰਵ- ਅਹੰ ਮੈਂ. "ਮੈਂ ਆਪਣਾ ਗੁਰੁ ਪੂਛਿਦੇਖਿਆ." (ਸ੍ਰੀ ਮਃ ੧) ੨. ਸੰਗ੍ਯਾ- ਅਭਿਮਾਨ. ਹੌਮੈ. "ਨਾ ਮੈ ਨਾਹੀ ਦੋਸਾ." (ਮਃ ੫. ਵਾਰ ਰਾਮ ੨) ੩. ਮਦ. "ਕੇਸਰਿ ਕੁਸਮ ਮਿਰਗਮੈ." (ਤਿਲੰ ਮਃ ੧) ਮ੍ਰਿਗਮਦ. ਕਸਤੂਰੀ। ੪. ਸਰਵ- ਮੇਰਾ. "ਜੇ ਤੁਧੁ ਭਾਵੈ ਸਾਹਿਬਾ, ਤੂ ਮੈ, ਹਉ ਤੈਡਾ." (ਆਸਾ ਅਃ ਮਃ ੧) ੫. ਮੁਝੇ. ਮੈਨੂੰ. "ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ." (ਮਾਝ ਮਃ ੪) ੬. ਦੇਖੋ, ਮਯ ੫. "ਗਗਨਮੈ ਥਾਲੁ ਰਵਿ ਚੰਦੁ ਦੀਪਕ ਬਨੇ." (ਸੋਹਿਲਾ) ਆਕਾਸ਼ਰੂਪ ਥਾਲ. "ਜਾਕੇ ਭਗਤ ਆਨੰਦਮੈ." (ਬਸੰ ਮਃ ੫) ਆਨੰਦਰੂਪ। ੭. ਵ੍ਯ- ਅੰਦਰ. ਵਿੱਚ ਮੇਂ. "ਜਗਤ ਮੈ ਝੂਠੀ ਦੇਖੀ ਪ੍ਰੀਤਿ." (ਦੇਵ ਮਃ ੯) "ਕਰ ਮੈ ਅਸਿ ਲੈ ਬਰ ਚੰਡ ਸਁਭਾਰ੍ਯੋ." (ਚਡੀ ੧) ੮. ਮਯ ਨਾਮਕ ਅਸਰ. ਦੇਖੋ, ਮਯ ੪. "ਮੈ ਇਕ ਦੈਤ ਹੁਤੋ ਤਿਨ ਆਇਕੈ." (ਕ੍ਰਿਸਨਾਵ) ੯. ਫ਼ਾ. [میَے] ਮਯ. ਸ਼ਰਾਬ. "ਮਨੁ ਮੈਮਤੁ ਮੈਗਲ ਮਿਕਦਾਰਾ." (ਧਨਾ ਮਃ ੩) ਮਨ ਮਯ- ਮੱਤ (ਸ਼ਰਾਬ ਵਿੱਚ ਮਸ੍ਤ) ਹਾਥੀ ਤੁੱਲ ਹੈ। ੧੦. ਸਮੇਤ. ਸਾਥ. ਦੇਖੋ, ਮਯ ੭.
ماخذ: انسائیکلوپیڈیا

شاہ مکھی : مَے

لفظ کا زمرہ : noun, feminine

انگریزی میں معنی

same as ਸ਼ਰਾਬ , liquor
ماخذ: پنجابی لغت