ਮੈਟ੍‌ਕਾਫ਼
mait‌kaafa/mait‌kāfa

تعریف

Sir Charles T. Metcalfe. ੩੦ ਜਨਵਰੀ ਸਨ ੧੭੮੫ ਨੂੰ ਇਸ ਦਾ ਜਨਮ ਕਲਕੱਤੇ ਹੋਇਆ. ਇਹ ਕਈ ਬੋਲੀਆਂ ਦਾ ਚੰਗਾ ਜਾਣੂ ਸੀ. ਪਹਿਲਾਂ ਇਹ ਬੰਗਾਲ ਦੀ ਫੌਜ ਵਿੱਚ ਭਰਤੀ ਹੋਇਆ ਅਤੇ ਆਪਣੀ ਲਿਆਕਤ ਨਾਲ ਜਨਰਲ ਲੇਕ ਦਾ ਨਾਇਬ ਬਣਿਆ. ਸਨ ੧੮੦੮ ਵਿੱਚ ਇਸ ਨੂੰ ਲਾਰਡ ਮਿੰਟੋ ਨੇ ਮਹਾਰਾਜ ਰਣਜੀਤ ਸਿੰਘ ਪਾਸ ਅਹਿਦਨਾਮਾ ਲਿਖਾਣ ਲਈ ਭੇਜਿਆ, ਜੋ ੨੫ ਅਪ੍ਰੈਲ ਸਨ ੧੮੦੯ ਨੂੰ ਲਿਖਿਆ ਗਿਆ, ਕੁਝ ਚਿਰ ਦਿੱਲੀ ਵਿੱਚ ਰੈਜ਼ੀਡੰਟ ਰਿਹਾ ਅਤੇ ਆਗਰੇ ਦਾ ਗਵਰਨਰ ਬਣਿਆ. ੨੦. ਮਾਰਚ ਸਨ ੧੮੩੫ ਤੋਂ ੪. ਮਾਰਚ ਸਨ ੧੮੩੮ ਤੀਕ ਹਿੰਦੁਸਤਾਨ ਦਾ ਗਵਰਨਰ ਜਨਰਲ ਰਿਹਾ. ਸਨ ੧੮੩੮ ਵਿੱਚ ਪੈਨਸ਼ਨ ਲੈਕੇ ਇੰਗਲੈਂਡ ਚਲਾ ਗਿਆ ਅਤੇ ੧੮੪੨ ਵਿੱਚ ਕੈਨੇਡਾ ਦਾ ਗਵਰਨਰ ਜਨਰਲ ਬਣਿਆ. ੫. ਸਿਤੰਬਰ ਸਨ ੧੮੪੬ ਨੂੰ ਮੈਟਕਾਫ ਦਾ ਦੇਹਾਂਤ ਹੋਇਆ.
ماخذ: انسائیکلوپیڈیا