ਮੋਤੀਰਾਮ
moteeraama/motīrāma

تعریف

ਦੀਵਾਨ ਮੁਹਕਮਚੰਦ ਦਾ ਵਡਾ ਪੁਤ੍ਰ, ਜਿਸ ਨੂੰ ਮਹਾਰਾਜਾ ਰਣਜੀਤਸਿੰਘ ਨੇ ਪਹਿਲਾਂ ਜਲੰਧਰ ਦਾ ਫੇਰ ਕਸ਼ਮੀਰ ਦਾ ਗਵਰਨਰ ਬਣਾਇਆ, ਇਹ ਸਨ ੧੮੧੯ ਤੋਂ ੨੬ ਤਕ ਕਸ਼ਮੀਰ ਦਾ ਹਾਕਿਮ ਰਿਹਾ. ਇਹ ਕਈ ਵਾਰ ਸਰਕਾਰ ਅੰਗ੍ਰੇਜ਼ੀ ਪਾਸ ਮਹਾਰਾਜਾ ਦਾ ਏਲਚੀ ਹੋਕੇ ਗਿਆ ਅਰ ਸਨ ੧੮੩੦ ਵਿੱਚ ਜੋ ਮਿਸ਼ਨ ਲਹੌਰ ਦਰਬਾਰ ਵੱਲੋਂ ਲਾਰਡ ਬੈਂਟਿਕ ਪਾਸ ਸ਼ਿਮਲੇ ਭੇਜਿਆ ਗਿਆ ਸੀ, ਇਹ ਉਸ ਦਾ ਮੈਂਬਰ ਸੀ.#ਇਸ ਦੇ ਪੁਤ੍ਰ ਦੇਵੀਦਿਆਲ ਅਤੇ ਕਿਰਪਾਰਾਮ ਭੀ ਮਹਾਰਾਜਾ ਰਣਜੀਤ ਸਿੰਘ ਦੀ ਉੱਤਮ ਸੇਵਾ ਕਰਦੇ ਰਹੇ. ਦੇਵੀਦਿਆਲ ੨੧. ਵਰ੍ਹੇ ਦੀ ਉਮਰ ਵਿੱਚ ਫੌਜੀ ਅਫਸਰ ਹੋਇਆ ਅਤੇ ਇੱਕ ਜੰਗ ਵਿੱਚ ਮਾਰਿਆ ਗਿਆ. ਕਿਰਪਾਰਾਮ ਆਪਣੇ ਪਿਤਾ ਵਾਂਙ ਜਲੰਧਰ ਅਤੇ ਕਸ਼ਮੀਰ ਦਾ ਗਵਰਨਰ ਬਣਿਆ.#ਡੋਗਰਾ ਧ੍ਯਾਨਸਿੰਘ, ਮੋਤੀਰਾਮ ਅਤੇ ਉਸ ਦੀ ਔਲਾਦ ਨਾਲ ਦਿਲੀ ਵੈਰ ਰਖਦਾ ਸੀ ਅਤੇ ਅਨੇਕ ਤਰਾਂ ਦੇ ਜਾਲ ਬਣਾਉਂਦਾ ਰਹਿਂਦਾ. ਅੰਤ ਨੂੰ ਉਸ ਨੇ ਮਹਾਰਾਜਾ ਦੀ ਨਾਰਾਜਗੀ ਕਰਵਾ ਹੀ ਦਿੱਤੀ. ਬਾਪ ਬੇਟਾ ਪੰਜਾਬ ਛੱਡਕੇ ਕਾਸ਼ੀ ਜਾ ਰਹੇ, ਜਿੱਥੇ ਮੋਤੀਰਾਮ ਦਾ ਸਨ ੧੮੩੯ ਅਤੇ ਕਿਰਪਾਰਾਮ ਦਾ ਸਨ ੧੮੪੨ ਵਿੱਚ ਦੇਹਾਂਤ ਹੋਇਆ.
ماخذ: انسائیکلوپیڈیا