ਮੌਉ
mauu/mauu

تعریف

ਜਿਲਾ ਜਲੰਧਰ, ਤਸੀਲ ਥਾਣਾ ਫਲੌਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਪ੍ਰਤਾਪਪੁਰੇ ਤੋਂ ਢਾਈ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਦੇ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ੨੩ ਹਾੜ ਸੰਮਤ ੧੬੩੬ ਨੂੰ ਗੁਰੂ ਜੀ ਦਾ ਵਿਆਹ ਕ੍ਰਿਸਨਚੰਦ ਦੀ ਬੇਟੀ ਗੰਗਾ ਜੀ ਨਾਲ ਹੋਇਆ. ਵਿਆਹ ਦੀ ਥਾਂ ਬਹੁਤ ਸੁੰਦਰ ਦਰਬਾਰ ਬਣਿਆ ਹੋਇਆ ਹੈ. ਪਾਸ ਹੀ ਪੱਕੇ ਰਹਾਇਸ਼ੀ ਮਕਾਨ ਹਨ. ਇੱਕ ਖੂਹ ਗੁਰੂ ਜੀ ਦੇ ਸਮੇਂ ਦਾ ਹੈ. ੮. ਘੁਮਾਉਂ ਜ਼ਮੀਨ ਗੁਰਦ੍ਵਾਰੇ ਨਾਲ ਹੈ. ੨੧- ੨੨- ੨੩ ਹਾੜ ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.
ماخذ: انسائیکلوپیڈیا