ਮੰਕਿ
manki/manki

تعریف

ਇਹ ਤਿੰਨ ਨਾਮ ਇੱਕ ਹੀ ਰਿਖੀ ਦੇ ਸੰਸਕ੍ਰਿਤ ਗ੍ਰੰਥਾਂ ਵਿੱਚ ਆਏ ਹਨ. ਪਦਮ- ਪੁਰਾਣ ਅਤੇ ਮਹਾਭਾਰਤ ਵਿੱਚ ਲਿਖਿਆ ਹੈ ਕਿ ਪੱਤੇ ਖਾਣ ਤੋਂ ਮੰਕਣ ਦੇ ਸ਼ਰੀਰ ਵਿੱਚ ਲਹੂ ਦੀ ਥਾਂ ਹਰੇ ਪੱਤਿਆਂ ਦਾ ਰਸ ਭਰ ਗਿਆ, ਜਿਸ ਨੂੰ ਦੇਖਕੇ ਉਹ ਤਪ ਦੇ ਹੰਕਾਰ ਵਿੱਚ ਆਕੇ ਨੱਚਣ ਲੱਗਾ. ਮਹਾਦੇਵ ਨੇ ਆਪਣੇ ਸ਼ਰੀਰ ਵਿੱਚ ਲਹੂ ਦੀ ਥਾਂ ਭਸਮ ਦਿਖਾਕੇ ਰਿਖੀ ਦਾ ਹੰਕਾਰ ਦੂਰ ਕੀਤਾ. ਮੰਕਣ ਦਾ ਆਸ਼੍ਰਮ ਪਹੋਏ ਤੀਰਥ ਪਾਸ ਸੀ. "ਅਹੈ ਪਹੋਏ ਤੇ ਤ੍ਰੈ ਕੋਸ। ਇਕ ਮੰਕਣ ਮੁਨਿ ਹੁਤੋ ਅਦੋਸ ॥" (ਗੁਪ੍ਰਸੂ)
ماخذ: انسائیکلوپیڈیا