تعریف
ਪੁਰਾਣੇ ਸਮੇਂ ਦੀ ਇਕ ਵੰਡ, ਜੋ ਖਾਸ ਕਰਕੇ ਸਿੱਖਾਂ ਵਿੱਚ ਬਹੁਤ ਪ੍ਰਚਲਿਤ ਸੀ. ਅਰਥਾਤ- ਜੋ ਇਲਾਕਾ ਕਿਸੇ ਨੇ ਮੱਲ ਲਿਆ, ਉਹ ਉਸੇ ਦੇ ਕਬਜੇ ਰਿਹਾ. ਜੇ ਇੱਕ ਜਥੇ ਜਾਂ ਕੁਲ ਦੇ ਚਾਰ ਸਰਦਾਰ ਜਾਂ ਭਾਈ ਹਨ ਤਦ ਇੱਕ ਨੇ ਲੱਖ ਦਾ ਇਲਾਕਾ, ਦੂਜੇ ਨੇ ਪੰਜਾਹ ਹਜਾਰ ਦਾ, ਤੀਜੇ ਨੇ ਵੀਹ ਹਜਾਰ ਦਾ, ਚੌਥੇ ਨੇ ਪੰਜ ਹਜਾਰ ਦਾ, ਮੱਲਿਆ. ਇਸ ਮੱਲ ਅਨੁਸਾਰ ਆਪਣੇ ਆਪਣੇ ਇਲਾਕੇ ਦੇ ਮਾਲਿਕ ਰਹੇ. ਦੇਖੋ, ਕਾਠੀਵੰਡ, ਚੂੰਡਾਵੰਡ ਅਤੇ ਪੱਗਵੰਡ.
ماخذ: انسائیکلوپیڈیا