ਯਯਾਤਿ
yayaati/yēāti

تعریف

ਪੌਣ ਸਮਾਨ ਹੋਵੇ ਜਿਸ ਦੀ ਗਤਿ, ਐਸਾ ਨਹੁਸ ਦਾ ਪੁਤ੍ਰ, ਜੋ ਪੰਜਵਾਂ ਚੰਦ੍ਰਵੰਸ਼ੀ ਰਾਜਾ ਸੀ. ਇਸ ਦੇ ਦੋ ਇਸਤ੍ਰੀਆਂ ਦੇਵਯਾਨੀ ਅਤੇ ਸਰਮਿਸ੍ਟਾ ਸਨ, ਜਿਨ੍ਹਾਂ ਤੋਂ ਯਦੁ ਅਤੇ ਪੁਰੁ ਪੁਤ੍ਰ ਪੈਦਾ ਹੋਏ. ਯਦੁ ਯਦੁਵੰਸ਼ ਦਾ ਅਤੇ ਪੁਰੁ ਪੁਰੁਵੰਸ਼ ਦਾ ਮੋਢੀ ਸੀ. ਮਹਾਭਾਰਤ ਆਦਿਕ ਗ੍ਰੰਥਾਂ ਵਿੱਚ ਇਹ ਭੀ ਲਿਖਿਆ ਹੈ ਕਿ ਪੁਰੁ ਨੇ ਆਪਣੀ ਜੁਆਨੀ ਬਾਪ ਨੂੰ ਦੇਕੇ ਉਸ ਦਾ ਬੁਢਾਪਾ ਲੈ ਲਿਆ ਸੀ, ਜਿਸ ਪੁਰ ਰੀਝਕੇ ਪੁਰੁ ਨੂੰ ਰਾਜ ਦੇਕੇ ਯਯਾਤਿ ਵਨ ਨੂੰ ਚਲਾ ਗਿਆ.
ماخذ: انسائیکلوپیڈیا