تعریف
ਰਾਜਾ ਸਰੂਪਸਿੰਘ ਜੀਂਦਪਤਿ ਦਾ ਪੁਤ੍ਰ. ਜਿਸ ਦਾ ਜਨਮ ੧੧. ਜਨਵਰੀ ਸਨ ੧੮੩੩ ਨੂੰ ਹੋਇਆ. ਇਹ ਪਿਤਾ ਦੇ ਪਰਲੋਕ ਸਿਧਾਰਨ ਪਿੱਛੋਂ ਤੀਹ ਵਰ੍ਹੇ ਦੀ ਉਮਰ ਵਿੱਚ ੩੧ ਮਾਰਚ ਸਨ ੧੮੬੪ ਨੂੰ ਗੱਦੀ ਤੇ ਬੈਠਾ. ਇਹ ਬਹੁਤ ਸਿਆਣਾ, ਦੂਰੰਦੇਸ਼, ਰਾਜਪ੍ਰਬੰਧ ਵਿੱਚ ਨਿਪੁਣ ਅਤੇ ਕਠੋਰਚਿੱਤ ਸੀ. ਇਸ ਨੇ ਸੰਗਰੂਰ ਨੂੰ ਪਿੰਡ ਤੋਂ ਸੁੰਦਰ ਨਗਰ ਬਣਾਇਆ ਅਤੇ ਰਾਜ ਕਾਜ ਦੇ ਚੰਗੇ ਨੇਮ ਥਾਪੇ. ੭. ਮਾਰਚ ਸਨ ੧੮੮੭ ਨੂੰ ਇਸ ਦਾ ਦੇਹਾਂਤ ਸੰਗਰੂਰ ਹੋਇਆ. ਦੇਖੋ, ਜੀਂਦ.
ماخذ: انسائیکلوپیڈیا