تعریف
ਰਜਾ ਵਾਲਾ. ਕਰਤਾਰ. "ਹੁਕਮਿ ਰਜਾਈ ਚਲਣਾ." (ਜਪੁ) ੨. ਰਜ਼ਾ. ਹੁਕਮ. ਆਗ੍ਯਾ. "ਕਹੈ ਬਹੁਰ ਮੁਝ ਦੇਹੁ ਰਜਾਈ." (ਨਾਪ੍ਰ) ੩. ਰਜ਼ਾ ਵਿੱਚ. ਭਾਣੇ ਮੇਂ. "ਨਾਨਕ ਰਹਣੁ ਰਜਾਈ." (ਜਪੁ) "ਚਾਲਉ ਸਦਾ ਰਜਾਈ." (ਸੋਰ ਅਃ ਮਃ ੧) "ਜੇ ਧਨ ਖਸਮੈ ਚਲੈ ਰਜਾਈ." (ਮਃ ੩. ਵਾਰ ਸ੍ਰੀ) ੪. ਤ੍ਰਿਪਤ ਹੋਇਆ. ਆਨੰਦ. ਸੰਤੁਸ੍ਟ. "ਜੈਸੇ ਸਚ ਮਹਿ ਰਹਉ ਰਜਾਈ." (ਬਿਲਾ ਮਃ ੧) ੫. ਸੰਗ੍ਯਾ- ਲੇਫ. ਲਿਹ਼ਾਫ਼. ਰੂਈਦਾਰ ਓਢਣ ਦਾ ਵਸਤ੍ਰ.
ماخذ: انسائیکلوپیڈیا
RAJÁÍ
انگریزی میں معنی2
s. f, wadded cover for a bed, a quilt.
THE PANJABI DICTIONARY- بھائی مایہ سنگھ