ਰਸਾਇਨ
rasaaina/rasāina

تعریف

ਸੰ. ਰਸਾਯਨ. ਸੰਗ੍ਯਾ- ਰਸ ਦਾ ਆਯਨ (ਘਰ). ੨. ਲੱਸੀ. ਛਾਛ. ਤਕ੍ਰ। ੩. ਕਮਰ. ਕਟਿ. ਲੱਕ। ੪. ਰਸ (ਪਾਰੇ) ਨਾਲ ਬਣਾਈ ਹੋਈ ਦਵਾਈ। ੫. ਅਜੇਹੀ ਦਵਾ, ਜਿਸ ਨਾਲ ਮੁਰਝਾਇਆ ਅਤੇ ਪੁਰਾਣਾ ਸ਼ਰੀਰ ਨਵੇਂ ਸਿਰੇ ਜਵਾਨ ਹੋ ਜਾਵੇ। ੬. ਕਲੀ ਨੂੰ ਚਾਂਦੀ ਅਤੇ ਤਾਂਬੇ ਨੂੰ ਸੋਨਾ ਬਣਾਉਣ ਵਾਲੀ ਸਾਮਗ੍ਰੀ ਅਤੇ ਵਿਦ੍ਯਾ। ੭. ਗੁਰਮਤ ਅਨੁਸਾਰ ਕਰਤਾਰ ਦਾ ਨਾਮ, ਜੋ ਸਾਰੇ ਰਸਾਂ ਦਾ ਘਰ ਹੈ, ਦੇਖੋ, ਰਸਾਇਣਿ ੧। ੮. ਰਸਾਯਨ ਵਿਦ੍ਯਾ. Chemistry। ੯. ਭਾਈ ਗੁਰਦਾਸ ਜੀ ਨੇ ਪ੍ਰੇਮ (ਮਿਲਾਪ) ਦਾ ਨਾਮ ਰਸਾਇਨ ਲਿਖਿਆ ਹੈ. "ਝਗਰੋ ਮਿਟਤ ਰੋਸ ਮਾਰੇ ਸੇ ਰਸਾਇਨ ਹ੍ਵੈ." (ਭਾਗੁ ਕ)
ماخذ: انسائیکلوپیڈیا