ਰਾਜਗੜ੍ਹ
raajagarhha/rājagarhha

تعریف

ਰਿਆਸਤ ਨਾਭਾ, ਨਜਾਮਤ ਤਸੀਲ ਫੂਲ, ਥਾਣਾ ਦਿਆਲਪੁਰੇ ਦਾ ਇੱਕ ਪਿੰਡ, ਜਿਸਦਾ ਪਹਿਲਾ ਨਾਮ "ਬੁਰਜ ਮਾਨਾ ਵਾਲਾ" ਹੁੰਦਾ ਸੀ. ਇਹ ਰੇਲਵੇ ਸਟੇਸ਼ਨ ਰਾਮਪੁਰਾ ਫੂਲ ਤੋਂ ੧੪. ਮੀਲ ਉੱਤਰ ਹੈ. ਇਸ ਪਿੰਡ ਅੰਦਰ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਦੀਨੇ ਤੋਂ ਸੈਰ ਅਤੇ ਧਰਮ ਉਪਦੇਸ਼ ਲਈ ਆਏ ਇੱਥੇ ਠਹਿਰੇ ਹਨ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਾਲ ੪. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ. ਮਾਘੀ ਨੂੰ ਮੇਲਾ ਹੁੰਦਾ ਹੈ.
ماخذ: انسائیکلوپیڈیا