تعریف
ਵਿ- ਰਾਵ (ਸ਼ੋਰ) ਕਰਨ ਵਾਲਾ। ੨. ਸੰਗ੍ਯਾ- ਯੋਗੀ, ਜੋ ਅਲਖ ਅਲਖ ਦੀ ਧੁਨਿ ਕਰਕੇ ਭਿਖ੍ਯਾ ਮੰਗਦਾ ਹੈ. "ਬਾਰਹ ਮਹਿ ਰਾਵਲ ਖਪਿ ਜਾਵਹਿ." (ਪ੍ਰਭਾ ਮਃ ੧) ਦੇਖੋ, ਬਾਰਹ ੨। ੩. ਯੋਗੀਆਂ ਦਾ ਇੱਕ ਖ਼ਾਸ਼ ਫਿਰਕਾ, ਜਿਸ ਵਿੱਚ ਮੁਸਲਮਾਨ ਅਤੇ ਹਿੰਦੂ ਦੋਵੇਂ ਹੁੰਦੇ ਹਨ. ਇਸ ਦੀ ਜੜ ਫ਼ਾਰਸੀ ਸ਼ਬਦ "ਰਾਵਿੰਦਹ" (ਮੁਸਾਫ਼ਿਰ) ਆਖਦੇ ਹਨ. ਇਹ ਕਥਾ ਪ੍ਰਚਲਿਤ ਹੈ ਕਿ ਜਦ ਹੀਰ ਦੇ ਵਿਯੋਗ ਵਿੱਚ ਰਾਂਝਾ ਬਾਲਾਨਾਥ ਦਾ ਚੇਲਾ ਹੋਇਆ. ਉਸ ਤੋਂ ਰਾਵਲ ਫਿਰਕਾ ਚੱਲਿਆ। ੪. ਚੌਕੀਦਾਰ ਚੋਰਮਾਰ, ਜੋ ਰਾਤ ਨੂੰ ਸ਼ੋਰ ਮਚਾਕੇ ਲੋਕਾਂ ਨੂੰ ਜਗਾਉਂਦਾ ਰਹਿਂਦਾ ਹੈ. "ਪਕੜਿ ਚਲਾਇਆ ਰਾਵਲੇ." (ਭਾਗੁ) ਮੁਜਰਮ ਨੂੰ ਫੜਕੇ ਚੌਕੀਦਾਰ ਨੇ ਚਲਾਨ ਕੀਤਾ। ੫. ਰਾਜਪੂਤਾਂ ਦੀ ਸੰਗ੍ਯਾ, ਜਿਸ ਦਾ ਮੂਲ "ਰਾਜਕੁਲ" ਹੈ। ੬. ਬਦਰੀਨਾਥ ਮੰਦਿਰ ਦੇ ਵੱਡੇ ਪੁਜਾਰੀ ਦੀ ਪਦਵੀ। ੭. ਭੀਲਾਂ ਦਾ ਪ੍ਰਰੋਹਿਤ, ਜੋ ਮ੍ਰਿਤਸੰਸਕਾਰ ਕਰਵਾਉਂਦਾ ਹੈ.
ماخذ: انسائیکلوپیڈیا