تعریف
ਸੰ. ऋचीक. ਭ੍ਰਿਗੁਵੰਸ਼ੀ ਇੱਕ ਰਿਖੀ, ਜੋ ਜਮਦਗ੍ਨਿ ਦਾ ਪਿਤਾ ਅਤੇ ਊਰਵ ਦਾ ਪੁਤ੍ਰ ਸੀ. ਵਿਸਨੁਪੁਰਾਣ ਵਿੱਚ ਕਥਾ ਹੈ ਕਿ ਰਿਚੀਕ ਬਹੁਤ ਬੁੱਢਾ ਸੀ, ਪਰ ਰਾਜਾ ਗਾਧੀ ਪਾਸ ਉਸ ਦੀ ਲੜਕੀ ਵਿਆਹੁਣ ਲਈ ਪੁੱਜਾ. ਗਾਧੀ ਨੇ ਆਖਿਆ ਕਿ ਜੇ ਤੂੰ ਇੱਕ ਹਜ਼ਾਰ ਚਿੱਟਾ ਘੋੜਾ ਕਾਲੇ ਕੰਨਾਂ ਵਾਲਾ ਮੈਨੂੰ ਦੇਵੇਂ, ਤਦ ਕਨ੍ਯਾ ਦੇਵਾਂਗਾ. ਰਿਚੀਕ ਨੇ ਅਜੇਹੇ ਘੋੜੇ ਵਰੁਣ ਤੋਂ ਲੈਕੇ ਰਾਜੇ ਨੂੰ ਦਿੱਤੇ ਅਤੇ ਉਸ ਦੀ ਪੁਤ੍ਰੀ "ਸਤ੍ਯਵਤੀ" ਵਿਆਹੀ. ਰਾਮਾਯਣ ਵਿੱਚ ਕਥਾ ਹੈ ਕਿ ਰਿਚੀਕ ਨੇ ਆਪਣਾ ਪੁਤ੍ਰ ਸੁਨਹਸ਼ੇਫ ਯਗ੍ਯ ਦੀ ਕੁਰਬਾਨੀ ਲਈ ਵੇਚ ਦਿੱਤਾ ਸੀ. ਦੇਖੋ, ਸੁਹਨਸ਼ੇਫ.
ماخذ: انسائیکلوپیڈیا