تعریف
ਇੱਕ ਅਰਥਾਲੰਕਾਰ. (ਰੂਪਕ- ਨਕਲ, ਅਤਿਸ਼ਯ- ਬਹੁਤ, ਉਕਤਿ- ਕਥਨ). ਕੇਵਲ ਉਪਮਾਨ ਦਾ ਕਥਨ ਕਰਕੇ ਉਪਮੇਯ ਦਾ ਬੋਧ ਕਰਾਉਣਾ "ਰੂਪਕਾਤਿਸ਼ਯੋਕ੍ਤਿ" ਅਲੰਕਾਰ ਹੈ.#ਜਹਿ ਉਪਮਾ ਪਦ ਮੇ ਧਰ ਦੀਜੈ,#ਊਪਰ ਤੇ ਉਪਮੇਯ ਲਖੀਜੈ,#ਰੂਪਕਾਤਿਸ਼ਯੋਕ੍ਤੀਲੰਕਾਰ,#ਗੁਨਿਜਨ ਤਾਂਕੋ ਕਰਹਿ" ਉਚਾਰ. (ਗੁਰਬਗੰਜਨੀ)#ਉਦਾਹਰਣ-#ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ,#ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ. (ਮਃ ੩. ਵਾਰ ਬਿਹਾ)#ਤੀਜੈ ਪਹਿਰੈ ਰੈਣਿਕੈ ਵਣਜਾਰਿਆ ਮਿਤ੍ਰਾ,#ਸਰਿ ਹੰਸ ਉਲਬੜੇ ਆਇ. (ਸ੍ਰੀ ਮਃ ੧. ਪਹਰੇ)#ਇੱਥੇ ਰਾਤ੍ਰੀ ਅਵਸਥਾ ਦਾ ਉਪਮਾਨ ਹੈ, ਸਰ ਦੇਹ ਦਾ, ਅਤੇ ਹੰਸ ਸਫੇਦ ਰੋਮਾਂ ਦਾ.#ਰੈਨਿ ਗਈ, ਮਤ ਦਿਨੁ ਭੀ ਜਾਇ,#ਭਵਰ ਗਏ ਬਗ ਬੈਠੇ ਆਇ,#ਕਾਚੈ ਕਰਵੈ ਰਹੈ ਨ ਪਾਨੀ,#ਹੰਸੁ ਚਲਿਆ ਕਾਇਆ ਕੁਮਲਾਨੀ, (ਸੂਹੀ ਕਬੀਰ)#ਇੱਥੇ ਰਾਤ੍ਰਿ ਤੋਂ ਯੁਵਾ ਅਵਸਥਾ, ਦਿਨ ਤੋਂ ਬੁਢਾਪਾ, ਭਵਰ ਤੋਂ ਕਾਲੇ ਕੇਸ਼, ਬਗ ਤੋਂ ਚਿੱਟੇ ਕੇਸ਼ਾਂ ਦਾ ਬੋਧ ਕਰਾਇਆ. ਐਸੇ ਹੀ ਕੱਚਾ ਮਟਕਾ ਬਿਨਸਨਹਾਰ ਸ਼ਰੀਰ ਦਾ ਅਤੇ ਹੰਸ ਜੀਵਾਤਮਾ ਦਾ ਉਪਮਾਨ ਹੈ.#ਮੀਨ ਮੁਰਝਾਨੇ ਕੰਜ ਖੰਜਨ ਖਿਸਾ ਨੇ ਅਲਿ#ਫਿਰਤ ਦਿਵਾਨੇ ਬਨ ਡੌਲੈਂ ਜਿਤ ਤਿਤ ਹੀ,#ਕੀਰ ਔ ਕਪੋਤ ਬਿੰਬ ਕੋਕਿਲਾ ਕਲਾਪੀ ਬਨ#ਲੂਟੇ ਫੂਟੇ ਫਿਰੈਂ ਮਨ ਚੈਨਹੁ ਨ ਕਿਤਹੀ. ××× (ਚੰਡੀ ੧)#ਇਸ ਕਬਿੱਤ ਵਿੱਚ ਮੀਨ ਕੰਜ ਖੰਜਨ ਨੇਤ੍ਰਾਂ ਦਾ ਉਪਮਾਨ, ਭੌਰੇ ਕਾਲੇ ਕੇਸ਼ਾਂ ਦਾ, ਤੋਤਾ ਨੱਕ ਦਾ, ਕਬੂਤਰ ਕੰਠ ਦਾ, ਬਿੰਬਫਲ ਹੋਠਾਂ ਦਾ, ਕੋਕਿਲਾ ਮੋਰ ਸੁਰ ਦਾ ਕਥਨ ਕਰਕੇ ਉਪਮੇਯ ਦਾ ਗਿਆਨ ਕਰਾਇਆ.
ماخذ: انسائیکلوپیڈیا