ਰੂਸ
roosa/rūsa

تعریف

ਸੰ. रूष्. ਧਾ- ਧੂੜ (ਧੂਲਿ) ਵਿੱਚ ਮਿਲਾਉਣਾ।#੨. ਸਿੰਗਾਰਨਾ. ਸਵਾਰਨਾ. ਭੂਸਿਤ ਕਰਨਾ।#੩. ਫ਼ਾ. ਸੰਗ੍ਯਾ- ਰੂਸ ਦੇਸ਼. Russia ਇੱਕ ਵਡਾ ਦੇਸ਼, ਜੋ ਸੂਰਪ ਅਤੇ ਏਸ਼ੀਆ ਮਹਾਦ੍ਵੀਪਾਂ ਦੇ ਉੱਤਰ ਹੈ. ਇਸ ਦਾ ਰਕਬਾ ੮, ੬੬੦, ੦੦੦ ਵਰਗਮੀਲ ਅਤੇ ਜਨਸੰਖ੍ਯਾ ੧੬੩, ੦੦੦, ੦੦੦ ਹੈ. ਹੁਣ ਇਸ ਦੀ ਰਾਜਧਾਨੀ Petrograde ਦਾ ਨਾਮ ਲੈਨਿਨ ਗ੍ਰੈਡ (Lenin Grad) ਹੈ. ਸਨ ੧੯੧੭ ਤੋਂ ਰੂਸ ਦੇ ਸ਼ਹਨਸ਼ਾਹ ਦਾ ਸਰਵੰਸ਼ ਨਾਸ ਕਰਕੇ ਰੂਸੀਆਂ ਨੇ ਜਮਹੂਰੀ ਸਲਤਨਤ ਕਾਇਮ ਕਰ ਲਈ ਹੈ. "ਹਨੇ ਰੂਸ ਤੂਸੀ ਕ੍ਰਿਤੀ ਚਿਤ੍ਰਜੋਧੀ." (ਕਲਕੀ) ੪. ਦੇਖੋ, ਸੂਰਨਾ.
ماخذ: انسائیکلوپیڈیا

شاہ مکھی : رُوس

لفظ کا زمرہ : noun, masculine

انگریزی میں معنی

Russia
ماخذ: پنجابی لغت