تعریف
ਸੰ. लाङ्गलिन्. ਵਿ- ਹਲ ਵਾਲਾ. ਜਿਸ ਪਾਸ ਲਾਂਗਲ (ਹਲ) ਹੋਵੇ। ੨. ਸੰਗ੍ਯਾ- ਕ੍ਰਿਸਨ ਜੀ ਦਾ ਵਡਾ ਭਾਈ ਬਲਰਾਮ, ਜੋ ਹਲ ਰਖਦਾ ਸੀ. "ਤਾਲਕੇਤੁ ਲਾਂਗਲਿ ਉਚਰ ਕ੍ਰਿਸਨਾਗ੍ਰਜ ਪਦ ਦੇਹ." (ਸਨਾਮਾ) "ਪ੍ਰਿਥਮ ਲਾਂਗਲੀ ਕੋ ਨਿਰਖ ਪੁਨ ਨਿਰਖੇ ਜਦੁਰਾਇ." (ਚਰਿਤ੍ਰ ੧੪੨) ੩. ਖੇਤੀ ਕਰਨ ਵਾਲਾ ਜ਼ਿਮੀਦਾਰ. ਹਲਵਾਹ.; ਦੇਖੋ, ਲਾਂਗਲੀ.
ماخذ: انسائیکلوپیڈیا