تعریف
ਇੱਕ ਪਿੰਡ, ਜੋ ਜਿਲਾ ਰੋਹਤਕ, ਤਸੀਲ ਗੋਹਾਣਾ, ਥਾਣਾ ਮਹਿਮ ਵਿੱਚ ਰੇਲਵੇ ਸਟੇਸ਼ਨ ਖਰੈਂਟੀ ਤੋਂ ਦੋ ਮੀਲ ਉੱਤਰ ਪੱਛਮ ਹੈ. ਇਸ ਪਿੰਡ ਇੱਕ ਢਾਬ ਦੇ ਕੰਢੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦਿੱਲੀ ਨੂੰ ਜਾਂਦੇ ਇੱਥੇ ਵਿਰਾਜੇ ਸਨ. ਮੰਜੀਸਾਹਿਬ ਬਣਿਆ ਹੋਇਆ ਹੈ, ਨਾਲ ੪੪ ਵਿੱਘੇ ਜ਼ਮੀਨ ਖਰੀਦੀ ਹੋਈ ਹੈ. ਸੇਵਾਦਾਰ ਸਿੰਘ ਹੈ.
ماخذ: انسائیکلوپیڈیا