ਲਾਹਾ
laahaa/lāhā

تعریف

ਸੰਗ੍ਯਾ- ਲਾਭ. ਨਫ਼ਾ. "ਲਾਹਾ ਸਾਚੁ ਨ ਆਵੈ ਤੋਟਾ." (ਓਅੰਕਾਰ) ੨. ਸ੍ਯਾਹਚਸ਼ਮ ਇੱਕ ਸ਼ਿਕਾਰੀ ਪੰਛੀ, ਜਿਸ ਦਾ ਕੱਦ ਇੱਲ ਜਿੱਡਾ ਹੁੰਦਾ ਹੈ. ਇਹ ਬਾਰਾਂ ਮਹੀਨੇ ਹਿੰਦੁਸਤਾਨ ਵਿੱਚ ਰਹਿਁਦਾ ਹੈ, ਆਂਡੇ ਪਹਾੜਾਂ ਦੀਆਂ ਖੁੱਡਾਂ ਵਿੱਚ ਦਿੰਦਾ ਹੈ. ਇਹ ਅਕਾਸ ਵਿੱਚ ਮੰਡਲਾਉਂਦਾ ਹੋਇਆ ਸ਼ਿਕਾਰ ਨੂੰ ਚੰਗੀ ਤਰਾਂ ਵੇਖਣ ਲਈ ਹਵਾ ਵਿੱਚ ਇੱਕੇ ਥਾਂ ਥਹਿਰਾਉਣ ਲਗਦਾ ਹੈ ਅਰ ਵਡੀ ਤੇਜੀ ਨਾਲ ਚਿੜੀ ਚੂਹੇ ਆਦਿ ਉੱਪਰ ਡਿਗਦਾ ਹੈ. ਇਸ ਨੂੰ ਕੋਈ ਸ਼ਿਕਾਰੀ ਨਹੀਂ ਪਾਲਦਾ। ੩. ਇੱਕ ਪਿੰਡ, ਜੋ ਜਿਲਾ ਅੰਬਾਲਾ, ਤਸੀਲ ਥਾਣਾ ਨਰਾਇਨਗੜ੍ਹ ਵਿੱਚ ਟੋਕੇ ਦੇ ਨੇੜੇ ਹੈ. ਇੱਥੋਂ ਦੇ ਲੋਕਾਂ ਨੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਊਠ ਚੁਰਾ ਲਿਆ ਸੀ, ਤਾਂ ਗੁਰੂ ਜੀ ਨੇ ਵਚਨ ਕੀਤਾ ਕਿ ਇਹ ਲਾਹਾ ਨਹੀਂ, ਟੋਟਾ ਹੈ. ਤਦੋਂ ਤੋਂ ਇਸ ਪਿੰਡ ਨੂੰ ਟੋਟਾ ਭੀ ਸਦਦੇ ਹਨ। ੪. ਲਾਉਂਦਾ ਹੈ. "ਆਪੇ ਨਿਰਭਉ ਤਾੜੀ ਲਾਹਾ." (ਜੈਤ ਮਃ ੪)
ماخذ: انسائیکلوپیڈیا

شاہ مکھی : لاہا

لفظ کا زمرہ : noun, masculine

انگریزی میں معنی

profit, gain, benefit
ماخذ: پنجابی لغت