تعریف
ਅ਼. [لیلی] ਵਿ- ਕਾਲੇ ਰੰਗ ਵਾਲੀ. ਸ਼੍ਯਾਮਾ। ੨. ਸੰਗ੍ਯਾ- ਖ਼ਲੀਫ਼ਾ ਹਸ਼ਾਮ ਦੀ ਅਮਲਦਾਰੀ ਵਿੱਚ. ਜੋ ਉੱਮੀਯਾ ਘਰਾਣੇ ਦਾ ਸਨ ੭੨੪ ਵਿੱਚ ਮੁਖੀਆ ਹੋਇਆ, ਇਕ ਕ਼ੈਸ [قیس] ਨਾਮ ਦਾ ਸੁੰਦਰ ਪੁਰਖ ਸੀ. ਜਿਸ ਉੱਪਰ ਇੱਕ ਅਮੀਰ ਦੀ ਬੇਟੀ ਲੈਲੀ ਆਸ਼ਕ ਹੋ ਗਈ, ਅਰ ਕ਼ੈਸ ਦਾ ਪ੍ਰੇਮ ਭੀ ਲੈਲੀ ਨਾਲ ਕੁਝ ਘੱਟ ਨਹੀਂ ਸੀ. ਲੈਲੀ ਦੇ ਪਿਤਾ ਨੇ ਜਦ ਭੇਤ ਜਾਣਿਆ, ਤਾਂ ਦੋਹਾਂ ਦਾ ਮਿਲਣਾ ਬੰਦ ਕਰ ਦਿੱਤਾ ਅਰ ਲੈਲੀ ਦਾ ਵਿਆਹ ਕਿਸੇ ਵਡੇ ਅਮੀਰ ਨਾਲ ਕਰਨਾ ਠਹਿਰਾਇਆ. ਇਸ ਬਾਤ ਨੂੰ ਸੁਣਕੇ ਕ਼ੈਸ ਦੀਵਾਨਾ ਹੋ ਗਿਆ, ਜਿਸ ਤੋਂ ਨਾਮ ਮਜਨੂੰ ( [مجنوُں] ) ਪਿਆ. ਇਸੇ ਦਸ਼ਾ ਵਿੱਚ ਮਜਨੂੰ ਮਰ ਗਿਆ ਅਰ ਲੈਲੀ ਨੇ ਭੀ ਪ੍ਰੀਤਮ ਦੀ ਮੌਤ ਸੁਣਕੇ ਪ੍ਰਾਣ ਤਿਆਗ ਦਿੱਤੇ.¹ "ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ, ਕੁੱਤੇ ਦੇ ਪੈਰੀਂ ਪਵੈ ਹੜ ਹੜ ਹੱਸਣ ਲੋਕ ਵਿਡਾਣਾ." (ਭਾਗੁ) ੩. ਦੇਖੋ, ਲੈਲਾਘੋੜਾ.
ماخذ: انسائیکلوپیڈیا