تعریف
ਪੱਟੀ ਦੇ ਪਰਗਨੇ ਦਾ ਚੌਧਰੀ ਢਿੱਲੋਂ ਜੱਟ, ਜੋ ਅਬੁੱਲਖ਼ੈਰ¹ ਦਾ ਪੁਤ੍ਰ ਚੁਭਾਲ (ਜਿਲਾ ਅਮ੍ਰਿਤਸਰ) ਦਾ ਵਸਨੀਕ ਸੀ. ਇਹ ਪਹਿਲਾਂ ਸੁਲਤਾਨੀਆਂ ਸੀ. ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਕੇ ਕਰਤਾਰ ਦਾ ਅਨੰਨ ਉਪਾਸਕ ਹੋਇਆ. ਇਸ ਨੇ ਹਰਿਮੰਦਿਰ ਬਣਨ ਸਮੇਂ ਵਡੇ ਪ੍ਰੇਮ ਨਾਲ ਸੇਵਾ ਕੀਤੀ. ਇਹ ਮਾਈ ਭਾਗੋ ਦਾ ਕਰੀਬੀ ਦਾਦਾ ਸੀ. ਭਾਈ ਲੰਗਾਹ ਗੁਰੂ ਅਰਜਨਦੇਵ ਜੀ ਨਾਲ ਲਹੌਰ ਕੈਦ ਰਿਹਾ ਅਤੇ ਅਸਹ ਕਸ੍ਟ ਸਹਾਰੇ। ੨. ਨਾਨੋਕੇ ਪਿੰਡ ਦਾ ਵਸਨੀਕ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ, ਜਿਸ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਲਹੌਰ ਵਿੱਚ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਧਰਮਸ਼ਾਲਾ ਦਾ ਮਹੰਤ ਥਾਪਕੇ ਧਰਮ ਪ੍ਰਚਾਰ ਦੀ ਸੇਵਾ ਦਿੱਤੀ ਸੀ. ਇਹ ਛੀਵੇਂ ਸਤਿਗੁਰੂ ਜੀ ਦਾ ਸੇਨਾਨੀ ਭੀ ਸੀ. ਇਸ ਨੇ ਕਈ ਜੰਗਾਂ ਵਿੱਚ ਫਤੇ ਪਾਈ.
ماخذ: انسائیکلوپیڈیا