ਲੰਭਵਾਲੀ
lanbhavaalee/lanbhavālī

تعریف

ਫਰੀਦਕੋਟ ਦੇ ਇਲਾਕੇ ਥਾਣਾ ਕੋਟਕਪੂਰਾ ਦਾ ਪਿੰਡ, ਜੋ ਰੇਲਵੇ ਸਟੇਸ਼ਨ ਜੈਤੋ ਤੋਂ ਛੀ ਮੀਲ ਪੂਰਵ ਹੈ. ਇਸ ਪਿੰਡ ਤੋਂ ਦੋ ਫਰਲਾਂਗ ਚੜ੍ਹਦੇ ਵੱਲ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗੁਰਦ੍ਵਾਰਾ ਹੈ. ਇੱਥੇ ਪਹਿਲਾਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਭੀ ਚਰਣ ਪਾਏ ਹਨ ਅਰ ਇੱਕ ਸੱਪ ਨੂੰ ਮੁਕਤਿ ਦਿੱਤੀ ਹੈ. ਗੁਰਦ੍ਵਾਰੇ ਨਾਲ ੨੨ ਘੁਮਾਉਂ ਜ਼ਮੀਨ ਰਿਆਸਤ ਵੱਲੋਂ ਹੈ. ਪੁਜਾਰੀ ਸਿੰਘ ਹੈ. ਮਾਘੀ ਅਤੇ ਵੈਸਾਖੀ ਨੂੰ ਮੇਲਾ ਹੁੰਦਾ ਹੈ ਜਦ ਦਸ਼ਮੇਸ਼ ਜੀ ਇੱਥੇ ਆਏ ਸਨ. ਤਦ ਡੇਰਾ ਡੋਡ ਪਿੰਡ ਦੀ ਜੂਹ ਵਿੱਚ ਹੋਇਆ ਸੀ. ਦੇਖੋ, ਡੋਡ ੨.
ماخذ: انسائیکلوپیڈیا