ਲੰਮੇ
lanmay/lanmē

تعریف

ਲੰਮਾ (ਲੰਬਾ) ਦਾ ਬਹੁਵਚਨ। ੨. ਲੰਮੇ (ਦੀਰਘ) ਨੂੰ. ਜੋ ਸਭ ਤੋਂ ਵਡਾ ਹੈ ਉਸ ਨੂੰ "ਲੰਮੇ ਸੇਵਹਿ ਦਰੁ ਖੜਾ." (ਵਾਰ ਮਾਰੂ ੨. ਮਃ ੫) ੩. ਸੰਗ੍ਯਾ- ਜਿਲਾ ਲੁਦਿਆਨਾ, ਤਸੀਲ ਅਤੇ ਥਾਣਾ ਜਗਰਾਉਂ ਦਾ ਪਿੰਡ, ਜੋ ਰੇਲਵੇ ਸਟੇਸ਼ਨ ਜਗਰਾਉਂ ਤੋਂ ਅੱਠ ਮੀਲ ਦੱਖਣ ਪੱਛਮ ਹੈ, ਅਰ ਰਾਇਕੋਟ ਵਾਲੀ ਪੱਕੀ ਸੜਕ ਤੋਂ ਇੱਕ ਮੀਲ ਕਿਨਾਰੇ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗੁਰਦ੍ਵਾਰਾ ਹੈ. ਗੁਰੂਸਾਹਿਬ ਮਾਛੀਵਾੜੇ ਵੱਲੋਂ ਆਕੇ ਇੱਥੇ ਵਿਰਾਜੇ ਹਨ. ਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਕਲ੍ਹਾਰਾਯ ਨੂੰ ਗੁਰੂ ਸਾਹਿਬ ਨੇ ਇਸੇ ਥਾਂ ਖੜਗ ਬਖ਼ਸ਼ਿਆ ਹੈ. ਦੇਖੋ, ਕਲ੍ਹਾਰਾਯ. ਹੁਣ ਦਰਬਾਰ ਨਵਾਂ ਬਣ ਰਿਹਾ ਹੈ. ਗੁਰਦ੍ਵਾਰੇ ਨਾਲ ੪੦ ਘੁਮਾਉਂ ਜ਼ਮੀਨ ਕਈ ਪਿੰਡਾਂ ਵੱਲੋਂ ਹੈ. ਪੁਜਾਰੀ ਸਿੰਘ ਹੈ. ਇਸ ਪਿੰਡ ਨੂੰ ਲੰਮੇ ਜਟਪੁਰੇ ਭੀ ਆਖਦੇ ਹਨ. ਕਿਸੇ ਸਮੇਂ ਇਸ ਦਾ ਨਾਮ ਰਣਧੀਰਗੜ੍ਹ ਸੀ.
ماخذ: انسائیکلوپیڈیا