ਵਰਣ
varana/varana

تعریف

ਸੰ. ਸੰਗ੍ਯਾ- ਲਪੇਟਣਾ. ਵੇਸ੍ਟਨ. (ਦੇਖੋ, ਵ੍ਰਿ ਧਾ). ੨. ਕੋਟ. ਸ਼ਹਰਪਨਾਹ. ਫਸੀਲ। ੩. ਊਠ. ਸੂਤਰ। ੪. ਸੰ. वर्ण. ਧਾ- ਰੰਗਣਾ ਆਗ੍ਯਾ ਕਰਨਾ, ਵਰਣਨ ਕਰਨਾ, ਫੈਲਾਉਣਾ, ਚਮਕਣਾ, ਮਿਹਨਤ ਕਰਨਾ, ਪੀਹਣਾ, ਉਸਤਤਿ ਕਰਨਾ। ੫. ਸੰਗ੍ਯਾ- ਰੰਗ। ੬. ਬ੍ਰਾਹਮਣ ਕ੍ਸ਼੍‍ਤ੍ਰਿਯ ਆਦਿ ਜਾਤਿ. ਜਾਤਿ ਭੇਦ ਭੀ ਰੰਗਾਂ ਕਰਕੇ ਹੀ ਹੋਏ ਹਨ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਗੋਰਾ ਰੰਗ ਬ੍ਰਾਹਮਣ ਦਾ, ਲਾਲ ਛਤ੍ਰੀ ਦਾ, ਪੀਲਾ ਵੈਸ਼੍ਯ ਦਾ ਅਤੇ ਕਾਲਾ ਸ਼ੂਦ੍ਰ ਦਾ ਲਿਖਿਆ ਹੈ. ਦੇਖੋ, ਵਿਸਨੁਪੁਰਾਣ ਅੰਸ਼ ੨. ਅ਼. ੪. ਦੇਖੋ, ਚਾਰ ਵਰਣ। ੭. ਭੇਦ. ਫਰਕ। ੮. ਅੱਖਰ. ਹਰਫ। ੯. ਉਸਤਤਿ. ਤਅ਼ਰੀਫ਼। ੧੦. ਸੁਵਰ੍‍ਣ. ਸੋਨਾ। ੧੧. ਗੁਣ। ੧੨. ਕੇਸਰ. ਕੁੰਕੁਮ.
ماخذ: انسائیکلوپیڈیا

شاہ مکھی : ورن

لفظ کا زمرہ : noun, masculine

انگریزی میں معنی

see ਵਰਨ
ماخذ: پنجابی لغت