ਵਾਹਨ
vaahana/vāhana

تعریف

ਸੰ. ਸੰਗ੍ਯਾ- ਜਿਸ ਨਾਲ ਪਹੁਚਾਇਆ (ਲੈਜਾਇਆ) ਜਾਂਦਾ ਹੈ, ਸਵਾਰੀ. ਯਾਨ. ਦੇਵਤਿਆਂ ਦੇ ਭਿੰਨ ਭਿੰਨ ਵਾਹਨ ਪੁਰਾਣਾਂ ਵਿੱਚ ਲਿਖੇ ਹਨ- ਬ੍ਰਹਮਾ ਅਤੇ ਸਰਸ੍ਵਤੀ ਦਾ ਹੰਸ, ਵਿਸਨੁ ਦਾ ਗਰੁੜ, ਸ਼ਿਵ ਦਾ ਬੈਲ, ਗਣੇਸ਼ ਦਾ ਚੂਹਾ, ਇੰਦ੍ਰ ਦਾ ਹਾਥੀ ਅਤੇ ਘੋੜਾ, ਯਮ ਦਾ ਝੋਟਾ, ਕਾਰਤਿਕੇਯ ਦਾ ਮੋਰ, ਕਾਮਦੇਵ ਦਾ ਤੋਤਾ, ਸੂਰਜ ਦਾ ਸਤ ਘੋੜਿਆ ਵਾਲਾ ਰਥ, ਚੰਦ੍ਰਮਾ ਦਾ ਦਸ ਘੋੜਿਆਂ ਵਾਲਾ ਰਥ, ਅਗਨਿ ਅਤੇ ਮੰਗਲ ਦਾ ਮੀਢਾ, ਸ਼ਨਿ ਅਤੇ ਰਾਹੂ ਦਾ ਗਿਰਝ (ਗਿੱਧ), ਬੁੱਧ ਅਤੇ ਦੁਰਗਾ ਦਾ ਸ਼ੇਰ, ਕੁਬੇਰ ਦਾ ਨਰ,¹ ਭੈਰਵ ਦਾ ਕੁੱਤਾ, ਸ਼ੀਤਲਾ ਦਾ ਗਧਾ, ਮਨਸਾਦੇਵੀ ਦਾ ਸੱਪ ਅਤੇ ਲੱਛਮੀ ਕਾ ਕੰਨਖਜੂਰਾ.
ماخذ: انسائیکلوپیڈیا

شاہ مکھی : واہن

لفظ کا زمرہ : noun, masculine

انگریزی میں معنی

vehicle
ماخذ: پنجابی لغت