ਵਿਆਜਨਿੰਦਾ
viaajaninthaa/viājanindhā

تعریف

ਬਹਾਨੇ ਨਾਲ ਨਿੰਦਾ ਕਰਨੀ। ੨. ਇੱਕ ਅਰਥਾਲੰਕਾਰ. ਸ਼ਬਦਾਂ ਤੋਂ, ਉਸਤਤਿ ਭਾਸੇ, ਪਰ ਭਾਵ ਤੋਂ ਨਿੰਦਾ ਪ੍ਰਗਟ ਹੋਵੇ, ਇਹ "ਵ੍ਯਾਜ ਨਿੰਦਾ" ਅਥਵਾ "ਸ੍‍ਤੁਤਿਵ੍ਯਾਜ ਨਿੰਦਾ" ਅਲੰਕਾਰ ਹੈ.#ਉਸਤਤਿ ਮੇ ਝਲਕੇ ਜਹਾਂ ਨਿੰਦਾ ਕੇਰ ਪ੍ਰਭਾਵ.#(ਰਾਮਚੰਦ੍ਰਭੂਸਣ)#ਉਦਾਹਰਣ-#ਜਗ ਕਰਤਾ ਹੈ ਗਿਰਿਧਰ ਨਾਥ,#ਵ੍ਰਿਜ ਕੋ ਸ੍ਵਾਮੀ ਯਸੁਧਾ ਕੋ ਸੁਤ#ਰਾਧਾਪਤਿ ਹੈ ਮੁਰਲੀ ਹਾਥ.#ਜਗਤਕਰਤਾ ਕਰਤਾਰ ਨੂੰ ਇੱਕ ਖਾਸ ਥਾਂ ਦਾ ਸ੍ਵਾਮੀ#ਅਤੇ ਕਿਸੇ ਦਾ ਪੁਤ੍ਰ ਅਤੇ ਪਤਿ ਕਹਿਣਾ ਨਿੰਦਾ ਹੈ.#ਜਾਂਕੇ ਏਕ ਫਨਿ ਅਗ੍ਰਭਾਗ ਹੈ ਧਰਨਿਧਾਰੀ#ਤਾਹਿ" ਗਿਰਿਧਰ ਕਹੇ ਕੌਨਸੀ ਵਡਾਈ ਹੈ?#ਜਾਂਕੋ ਏਕ ਬਾਵਰੋ ਹੂੰ ਵਿਸ਼੍ਵਨਾਥ ਨਾਮ ਕਹੈ#ਤਾਹਿ" ਬ੍ਰਿਜਨਾਥ ਕਹੇ ਕੌਨ ਅਧਿਕਾਈ ਹੈ?#ਅਨਿਕ ਅਕਾਰ ਓਅੰਕਾਰ ਕੈ ਵਿਥਾਰ ਤਾਂਹਿ#ਨੰਦ ਕੋ ਨੰਦਨ ਕਹੇ ਕੌਨ ਪ੍ਰਭੁਤਾਈ ਹੈ?#ਜਾਨੈ ਉਸਤਤਿ ਅਰ ਕਰਤ ਹੈਂ ਨਿੰਦਾ ਮੂੜ੍ਹ#ਐਸੇ ਹੀ ਅਰਾਧਬੇ ਤੇ ਮੌਨ ਸੁਖਦਾਈ ਹੈ.#(ਭਾਗੁ ਕ)
ماخذ: انسائیکلوپیڈیا