ਵਿਕਸਵਰ
vikasavara/vikasavara

تعریف

ਸੰ. ਵਿ- ਚਮਕਣ ਵਾਲਾ. ਰੌਸ਼ਨ। ੨. ਸੰਗ੍ਯਾ- ਇਕ ਅਰਥਾਲੰਕਾਰ. ਜੋ ਵਿਸ਼ੇਸ ਕਥਨ ਨੂੰ ਸਾਮਾਨ੍ਯ ਕਥਨ ਨਾਲ ਪੁਸ੍ਟ ਕਰੀਏ, ਅਰ ਫੇਰ ਸਾਮਾਨ੍ਯ ਵਾਕ੍ਯ ਦੀ ਪੁਸ੍ਟੀ ਵਿਸ਼ੇਸ ਨਾਲ ਹੋਵੇ, ਤਦ "ਵਿਕਸ੍ਵਰ" ਅਲੰਕਾਰ ਹੁੰਦਾ ਹੈ.#ਜਹਿ ਵਿਸ਼ੇਸ ਪਦ ਪਰ ਸਾਮਾਨ,#ਬਹੁਰ ਵਿਸ਼ੇਸ ਸੁ ਪਦ ਕੋ ਆਨ,#ਇਹ ਬਿਧਿ ਤੀਨ ਸੁ ਪਦ ਜਹਿਂ ਆਵਹਿਂ,#ਵਿਕਸ੍ਵਰ ਸੋ ਸਁਤੋਖਸਿੰਘ ਗਾਵਹਿਂ. (ਗੁਰਬਗੰਜਨੀ)#ਉਦਾਹਰਣ-#ਦਾਤੂ ਕੀ ਸਹਾਰੀ ਲਾਤ ਸ੍ਰੀ ਗੁਰੂ ਅਮਰਦੇਵ,#ਸੰਤਨ ਕੀ ਰੀਤਿ ਯਹਿ, ਜੈਸੇ ਭ੍ਰਿਗੁ ਕੋ ਪ੍ਰਸੰਗ.#ਦਾਤੂ ਦੀ ਲੱਤ ਸਹਾਰਣੀ ਵਿਸ਼ੇਸ ਕਥਨ ਹੈ, ਐਸੀ ਸੰਤਾਂ ਦੀ ਰੀਤਿ ਹੈ ਸਮਾਨ ਕਥਨ ਹੈ, ਭ੍ਰਿਗੁ ਦਾ ਪ੍ਰਸੰਗ ਫਿਰ ਵਿਸ਼ੇਸ ਹੈ.
ماخذ: انسائیکلوپیڈیا