ਵਿਛਾਵਣਾ
vichhaavanaa/vichhāvanā

تعریف

ਵਿਛਾਉਣ ਦੀ ਕ੍ਰਿਯਾ. ਵਸਤ੍ਰ ਨੂੰ ਵਿਸਤੀਰ੍‍ਣ ਕਰਨਾ (ਫੈਲਾਉਣਾ). "ਸੇਜ ਸੁ ਕੰਤਿ ਵਿਛਾਈਐ." (ਫੁਨਹੇ ਮਃ ੫) ੨. ਸੰਗ੍ਯਾ- ਵਿਸ੍ਤੀਰ੍‍ਣ (ਵਿਛਾਉਣ) ਯੋਗ੍ਯ ਵਸਤ੍ਰ. ਬਿਛੌਨਾ. "ਨੈਣਾ ਪਿਰੀ ਵਿਛਾਵਣਾ." (ਵਾਰ ਮਾਰੂ ੨. ਮਃ ੫) "ਬਿਰਹਿ ਵਿਛਾਵਣ ਲੇਫੁ." (ਸ. ਫਰੀਦ) ਵਿਰਹ ਵਿਛੌਨਾ ਅਤੇ ਲਿਹਾਫ਼ (ਰਜਾਈ) ਹੈ.
ماخذ: انسائیکلوپیڈیا