ਵਿਪਰਯੈ
viparayai/viparēai

تعریف

ਸੰ. विपर्य्यय. . ਵਿ- ਉਲਟਾ. ਵਿਰੁੱਧ. ਖ਼ਿਲਾਫ਼। ੨. ਸੰਗ੍ਯਾ- ਉਲਟ ਹੋਣ ਦਾ ਭਾਵ. ਵ੍ਯਤਿਕ੍ਰਮ। ੩. ਇੱਕ ਅਰਥਾਲੰਕਾਰ, ਜਿਸ ਵਿੱਚ, ਵਿਰੁੱਧ ਗਿਆਨ ਦਾ ਵਰਣਨ ਹੋਵੇ, ਉਹ "ਵਿਪਰ੍‍ਯਂਯ" ਅਲੰਕਾਰ ਹੈ.#ਉਦਾਹਰਣ-#ਖੋਟੇ ਕਉ ਖਰਾ ਕਹੈ, ਖਰੇ ਸਾਰ ਨ ਜਾਣੈ,#ਅੰਧੇ ਕਾ ਨਾਉ ਪਾਰਖੂ ਕਲੀਕਾਲ ਵਿਡਾਣੈ,#ਸੂਤੇ ਕਉ ਜਾਗਤ ਕਹੈ, ਜਾਗਤ ਕਉ ਸੂਤਾ,#ਜੀਵਤ ਕਉ ਮੂਆ ਕਹੈ, ਮੂਏ ਨਹੀ ਰੋਤਾ,#ਆਵਤ ਕਉ ਜਾਤਾ ਕਹੈ, ਜਾਤੇ ਕਉ ਆਇਆ,#ਪਰ ਕੀ ਕਉ ਅਪਨੀ ਕਹੈ, ਅਪੁਨੋ ਨਹੀ ਭਾਇਆ,#ਮੀਠੇ ਕਉ ਕਉੜਾ ਕਹੈ, ਕੜੂਏ ਕਉ ਮੀਠਾ#ਰਾਤੇ ਕੀ ਨਿੰਦਾ ਕਾਂਰਹਿ, ਐਸਾ ਕਲਿ ਮਹਿ ਡੀਠਾ,#ਚੇਰੀ ਕੀ ਸੇਵਾ ਕਾਂਰਹਿ, ਠਾਕਰੁ ਨਹੀ ਦੀਸੈ,#ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ.#(ਗਉ ਅਃ ਮਃ ੧)
ماخذ: انسائیکلوپیڈیا