تعریف
(ਵਿਰੁੱਧ ਭਾਵਨਾ). ਇੱਕ ਅਰਥਾਲੰਕਾਰ. ਕਾਹਣ ਦੇ ਨਾ ਹੋਣ ਪੁਰ ਭੀ ਕਾਰਯ ਦੀ ਉਤਪੱਤੀ ਕਹਿਣੀ, "ਵਿਭਾਵਨਾ" ਅਲੰਕਾਰ ਹੈ.#ਜਹਿਂ ਕਾਰਣ ਬਿਨ ਕਾਰਯ ਹੋਇ,#ਤਹਿਂ ਵਿਭਾਵਨਾ ਪਹਿਲੀ ਜੋਇ. (ਗਰਬਗੰਜਨੀ)#ਉਦਾਹਰਣ-#ਅਖੀ ਬਾਝਹੁ ਵੇਖਣਾ, ਵਿਣੁ ਕੰਨਾ ਸੁਨਣਾ#ਪੈਰਾਂ ਬਾਝਹੁ ਚਲਣਾਂ, ਵਿਣੁ ਹਥਾਂ ਕਰਣਾ.#ਜੀਭੈ ਬਾਝਹੁ ਬੋਲਣਾ ਇਉ ਜੀਵਤਮਰਣਾ,#ਨਾਨਕ ਹੁਕਮੁ ਪਛਾਣਿਕੈ ਤਉ ਖਸਮੈ ਮਿਲਣਾ.#(ਮਃ ੨. ਵਾਰ ਮਾਝ)#ਮਾਇਆ ਮਮਤਾ ਮੋਹਣੀ ਜਿਨਿ#ਵਿਣੁ ਦੰਤਾ ਜਗੁ ਖਾਇਆ(ਮਃ ੩. ਵਾਰ ਸੋਰ)#ਮੂਰਖ ਬੂਡਗਯੋ ਬਿਨ ਪਾਨੀ. (ਨਾਪ੍ਰ)#(ਅ) ਕਾਰਣ ਅਪੂਰਣ (ਨਾ ਮੁਕੰਮਲ) ਰਹਿਣ ਪੁਰ ਭੀ ਕਾਰ੍ਯ ਪੂਰਣ ਹੋਵੇ, ਇਹ ਵਿਭਾਵਨਾ ਦਾ ਦੂਜਾ ਰੂਪ ਹੈ.#ਜਹਾਂ ਹੇਤੁ ਪੂਰਣ ਨਹੀਂ ਉਪਜਤ ਹੈ ਪਰ ਕਾਜ.#(ਸ਼ਿਵਰਾਜਭੂਸਣ)#ਉਦਾਹਰਣ-#ਮੈਨਦੰਤ ਨਿਕਸੇ ਗੁਰਬਚਨੀ,#ਸਾਰੁ ਚਬਿ ਚਬਿ ਹਰਿਰਸੁ ਪੀਜੈ,#(ਕਲਿ ਅਃ ਮਃ ੪)#(ੲ) ਰੁਕਾਵਟ ਦੇ ਹੋਣ ਪੁਰ ਭੀ ਕਾਰਯ ਦਾ ਪੂਰਾ ਹੋਣਾ ਜੋ ਵਰਣਨ ਕਰੀਏ, ਤਦ ਵਿਭਾਵਨਾ ਦਾ ਤੀਜਾ ਰੂਪ ਹੁੰਦਾ ਹੈ.#ਪ੍ਰਤਿਬੰਧਕ ਕੇ ਹੋਤ ਹੀ ਕਾਰਜ ਪੂਰਨ ਮਾਨ.#(ਗਰਬਗੰਜਨੀ)#ਉਦਾਹਰਣ-#ਲੰਕਾ ਸਾ ਕੋਟੁ, ਸਮੁੰਦ ਸੀ ਖਾਈ,#ਤਿਹ ਰਾਵਨ ਘਰ ਖਬਰਿ ਨ ਪਾਈ.#(ਆਸਾ ਕਬੀਰ)#(ਸ) ਅਕਾਰਣ ਵਸਤੁ ਤੋਂ ਕਾਰਯ ਦਾ ਪ੍ਰਗਟ ਹੋਣਾ, ਵਿਭਾਵਨਾ ਦਾ ਚੌਥਾ ਰੂਪ ਹੈ.#ਜਬੈ ਅਕਾਰਣ ਵਸ੍ਤੁ ਤੇ ਕਾਰਜ ਪਰਗਟ ਹੋਤ.#(ਗਰਬੰਗਜਨੀ)#ਉਦਾਹਰਣ-#ਕੀਤਾ ਪਸਾਉ ਏਕੋ ਕਵਾਉ. (ਜਪੁ)#ਕਥਨ, ਜਗਤ ਰਚਣ ਲਈ ਅਕਾਰਣ ਹੈ.#ਦੈਤ ਸੁਤ ਭਗਤ ਪ੍ਰਗਟ ਪ੍ਰਹਿਲਾਦ ਭਏ#ਦੇਵਸੁਤ ਜਗ ਮੇ ਸਨੀਚਰ ਬਖਾਨਿਯੇ,#ਸਾਗਰ ਗੰਭੀਰ ਵਿਖੇ ਬਿਖਿਆ ਪ੍ਰਗਾਸ ਭਈ#ਅਹਿ ਮਸਤਕ ਮਣਿ ਉਦੈ ਅਨੁਮਾਨੀਐ.#(ਭਾਗੁ ਕ)#(ਹ) ਕਾਰਣ ਤੋਂ ਕਾਰਯ ਦਾ ਉਲਟਾ ਹੋਣਾ ਜਿਸ ਉਕ੍ਤਿ ਵਿੱਚ ਵਰਣਨ ਕਰੀਏ, ਇਹ ਵਿਭਾਵਨਾ ਦਾ ਪੰਜਵਾਂ ਰੂਪ ਹੈ.#ਕਾਹੂੰ ਕਾਰਣ ਤੇ ਜਬੈ ਕਾਰਯ ਹੋਤ ਵਿਰੁੱਧ.#(ਕਾਵ੍ਯਪ੍ਰਭਾਕਰ)#ਉਦਾਹਰਣ-#ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ.#(ਧਨਾ ਅਃ ਮਃ ੫)#ਗੁਰਬਾਨੀ ਪਢ ਕਰ ਨੰਮ੍ਰਤਾ ਨ ਆਈ ਮਨ#ਉਲਟਾ ਹੰਕਾਰ ਨੇ ਨਿਵਾਸ ਚਿੱਤ ਕੀਨੋ ਹੈ.#(ਕ) ਕਾਰਯ ਤੋਂ ਕਾਰਣ ਦਾ ਉਪਜਣਾ ਜੋ ਕਥਨ ਕਰੀਏ, ਤਦ ਵਿਭਾਵਨਾ ਦਾ ਛੀਵਾਂ ਰੂਪ ਹੁੰਦਾ ਹੈ.#ਪੁਨ ਕਛੁ ਕਾਰਯ ਤੇਂ ਜਬੈ ਉਪਜੈ ਕਾਰਣ ਰੂਪ.#(ਕਾਵ੍ਯਪ੍ਰਭਾਕਰ)#ਉਦਾਹਰਣ-#ਗੁਰਦੇਵ ਅਰਜਨ ਮੁਖਚੰਦ੍ਰ ਤੇਂ ਪ੍ਰਕਾਸ਼੍ਯੋ#ਗੁਰੁਬਾਨੀ ਕੋ ਸਮੁਦ੍ਰ ਗ੍ਰੰਥਰਾਜ ਗ੍ਰੰਥ ਹੈ.#ਚੰਦ੍ਰਮਾ ਸਮੁੰਦਰ ਤੋਂ ਉਪਜਿਆ ਹੈ, ਪਰ ਇਸ ਥਾਂ#ਚੰਦ੍ਰਮਾਂ ਤੋਂ ਸਮੁੰਦਰ ਦਾ ਪ੍ਰਗਟਣਾ ਵਰਣਨ ਕੀਤਾ ਹੈ.
ماخذ: انسائیکلوپیڈیا