ਵਿਰਜਾ
virajaa/virajā

تعریف

ਸੰ. ਸੰਗ੍ਯਾ- ਦੁੱਬ. ਦੂਰ੍‍ਵਾ। ੨. ਵੈਸਨਵਾਂ ਦੀ ਕਲਪੀ ਇੱਕ ਨਦੀ, ਜੋ ਵੈਕੁੰਠ ਵਿੱਚ ਵਹਿਁਦੀ ਹੈ। ੩. ਬ੍ਰਹਮਵੈਵਰਤ ਅਨੁਸਾਰ ਕ੍ਰਿਸਨ ਜੀ ਦੀ ਇੱਕ ਪ੍ਯਾਰੀ ਸਖੀ, ਜਿਸ ਨੇ ਰਾਧਾ ਦੇ ਡਰ ਤੋਂ ਨਦੀ ਦਾ ਰੂਪ ਧਾਰਿਆ ਸੀ, ਜਦ ਕ੍ਰਿਸਨ ਜੀ ਵਿਰਜਾ ਦੇ ਵਿਯੋਗ ਨਾਲ ਬਹੁਤ ਵ੍ਯਾਕੁਲ ਹੋਏ, ਤਦ ਉਸ ਨੇ ਫਿਰ ਆਪਣਾ ਰੂਪ ਧਾਰ ਲਿਆ.
ماخذ: انسائیکلوپیڈیا