ਵਿਵਰਿੱਤੋਕਤਿ
vivaritokati/vivaritokati

تعریف

ਖੁਲ੍ਹਾ ਕਥਨ. ਕਾਵ੍ਯ ਅਨੁਸਾਰ ਇੱਕ ਅਰਥਾਲੰਕਾਰ. ਸ਼ਲੇਸ ਅਰਥ ਬੋਧਕ ਪਦਾਂ ਨਾਲ ਕਿਸੇ ਦੇ ਗੁਪਤ ਕਰਮ ਨੂੰ ਪ੍ਰਗਟ ਕਰਨ ਦੀ ਰਚਨਾ "ਵਿਵ੍ਰਿੱਤੋਕ੍ਤਿ" ਅਲੰਕਾਰ ਹੈ.#ਵਚਨ ਸ਼ਲੇਸ ਬਖਾਨਕੈ ਗੁਪਤ ਬਾਤ ਵਿਦਤਾਯ,#ਵਿਵ੍ਰਿਤ ਉਕਤਿ ਭੂਸਣ ਤਹਾਂ ਸਿੰਘਵ੍ਰਿਜੇਸ਼ ਬਤਾਯ.#ਉਦਾਹਰਣ-#ਤੂੰ ਸੁਣਿ ਹਰਣਾ ਕਾਲਿਆ! ਕੀ ਵਾੜੀਐ ਰਾਤਾ?#(ਆਸਾ ਛੰਤ ਮਃ ੧)#ਇੱਥੇ ਯੁਵਾ ਪੁਰਖ ਨੂੰ ਸਾਫ ਆਖਿਆ ਕਿ ਪਰਇਸਤ੍ਰੀ ਵਿੱਚ ਕਿਉਂ ਪ੍ਰੇਮੀ ਹੋਇਆ ਹੈਂ?#ਥਕੇ ਉਨੀਦੇ ਰਹਿਤਹੋ ਚਿੰਤਾ ਆਠੋਜਾਮ,#ਨਿਰਬਲਤਾ ਪ੍ਰਤਿਦਿਨ ਬਢੈ ਕ੍ਯੋਂਕਿ ਅਧਿਕ ਹੈ ਕਾਮ.#ਬਹੁਤਾ ਕੰਮ ਹੋਣ ਕਰਕੇ ਭੀ ਐਸੀ ਦਸ਼ਾ ਹੁੰਦੀ ਹੈ, ਪਰ ਇੱਥੇ ਕਾਮੀ ਨੂੰ ਸਪਸ੍ਟ ਜਤਾਇਆ ਕਿ ਕਾਮ ਦੀ ਅਧਿਕਤਾ ਕਾਰਣ ਤੇਰੀ ਇਹ ਦਸ਼ਾ ਹੈ.#(ਅ) ਜਿਸ ਅਵਸ਼੍ਯ ਹੋਣ ਵਾਲੀ ਬਾਤ ਨੂੰ ਕੋਈ ਅਣਹੋਣੀ ਮੰਨਦਾ ਹੈ, ਪਰ ਉਸ ਨੂੰ ਖੁਲ੍ਹੇ ਬਚਨਾ ਨਾਲ ਉਸ ਘਟਨਾ ਦਾ ਹੋਣਾ ਜਰੂਰੀ ਦੱਸਿਆ ਜਾਵੇ, ਇਹ "ਵਿਵ੍ਰਿੱਤੋਕ੍ਤਿ" ਦਾ ਦੂਜਾ ਰੂਪ ਹੈ.#ਉਦਾਹਰਣ-#ਤੋ ਤਨ ਤ੍ਯਾਗਤ ਹੀ, ਸੁਨ ਰੇ ਜੜ੍ਹ!#ਪ੍ਰੇਤ ਬਖਾਨ ਤ੍ਹ੍ਹਿਯਾ ਭਜ ਜੈਹੈ,#ਪੁਤ੍ਰ ਕਲਿਤ੍ਰ ਸੁਮਿਤ੍ਰ ਸਖਾ ਇਹ#ਬੇਗ ਨਿਕਾਰਹੁ ਆਯ ਦੈਹੈ,#ਭੌਨ ਭੰਡਾਰ ਧਰਾ ਗੜ੍ਹ ਜਜੇਤਕ#ਛਾਡਤ ਪ੍ਰਾਨ ਬਿਗਾਨ ਕਹੈਹੈ,#ਚੇਤ ਰੇ ਚੇਤ ਅਚੇਤ ਮਹਾ ਪਸ਼ੁ!#ਅੰਤ ਕੀ ਬਾਰ ਅਕੇਲੋਈ ਜੈਹੈ. (੩੩ ਸਵੈਯੇ)#(ੲ) ਆਪਣੇ ਮਨ ਦਾ ਭਾਵ ਬਿਨਾ ਸ਼ੰਕਾ ਦੇ ਸਪਸ੍ਟ ਕਹਿਣਾ "ਵਿਰ੍‌ਵਿਤੋਕ੍ਤਿ" ਦਾ ਤੀਜਾ ਰੂਪ ਹੈ.#ਉਦਾਹਰਣ-#ਭੂਖੇ ਭਗਤਿ ਨ ਕੀਜੈ,#ਯਹ ਮਾਲਾ ਅਪਨੀ ਲੀਜੈ. ×××#ਮਾਧੋ! ਕੈਸੀ ਬਨੈ ਤੁਮ ਸੰਗੇ?#ਆਪਿ ਨ ਦੇਹੁ, ਤ ਲੇਵਉ ਮੰਗੇ, -#ਦੁਇ ਸੇਰ ਮਾਗਉ ਚੂਨਾ,#ਪਾਉ ਘੀਉ ਸੰਗਿ ਲੂਨਾ,#ਅਧ ਸੇਰੁ ਮਾਂਗਉ ਦਾਲੇ,#ਮੋਕਉ ਦੋਨਉ ਵਖਤ ਜਿਵਾਲੇ,#ਖਾਟ ਮਾਂਗਉ ਚਉਪਾਈ,#ਸਿਰਹਾਨਾ ਅਵਰ ਤੁਲਾਈ,#ਊਪਰ ਕਉ ਮਾਗਉ ਖੀਂਧਾ,#ਤੇਰੀ ਭਗਤਿ ਕਰੈ ਜਨ ਥੀਂਧਾ¹ (ਸੋਰ ਕਬੀਰ)
ماخذ: انسائیکلوپیڈیا