تعریف
ਰਾਮਾਨੁਜ ਦਾ ਠਹਿਰਾਇਆ ਸਿੱਧਾਂਤ, ਜਿਸ ਅਨੁਸਾਰ ਜੀਵਾਤਮਾ ਅਤੇ ਜਗਤ, ਬ੍ਰਹਮ ਤੋਂ ਭਿੰਨ ਹੋਣ ਪੁਰ ਭੀ ਵਾਸਤਵ ਵਿੱਚ ਭਿੰਨ ਨਹੀਂ ਵਿਸ਼ਿਸ੍ਟ ਦਾ ਅਰਥ ਹੈ ਵਿਸ਼ੇਸਣ ਯੁਕ੍ਤ ਬ੍ਰਹਮ.#ਕਾਰਣਾਵਸ੍ਥਾ (ਜਦ ਜੀਵ ਅਤੇ ਪ੍ਰਕ੍ਰਿਤਿ ਸੂਖਮ ਰੂਪ ਵਿੱਚ ਹੁੰਦੇ ਹਨ) ਅਤੇ ਕਾਰਯਾਵਸ੍ਥਾ (ਜਦ ਪ੍ਰਕ੍ਰਿਤਿ ਸ੍ਥੂਲ ਰੂਪ ਧਾਰਦੀ ਹੈ ਅਰ ਜੀਵ ਦੋਹਾਂ ਵਿੱਚ ਨਿਵਾਸ ਕਰਦੇ ਹਨ), ਇਨ੍ਹਾਂ ਦੋਹਾਂ ਹਾਲਤਾਂ ਵਿੱਚ ਵਿਸ਼ਿਸ੍ਟ (ਬ੍ਰਹਮ) ਇੱਕ ਰਸ ਰਹਿਂਦਾ ਹੈ, ਅਰ ਜੀਵ ਤਥਾ ਪ੍ਰਕ੍ਰਿਤਿ ਤੋਂ ਭਿੰਨ ਹੈ. ਸ਼ੰਕਰਾਚਾਰਯ ਦੇ ਮਤ ਤੋਂ ਇਹ ਵਿਰੁੱਧ ਅਦ੍ਵੈਤ ਮਤ ਹੈ, ਇਸ ਦਾ ਨਾਮ "ਭੇਦਾਭੇਦ ਵਾਦ" ਅਤੇ "ਦ੍ਵੈਤਾਦ੍ਵੈਤਵਾਦ" ਭੀ ਹੈ.
ماخذ: انسائیکلوپیڈیا