تعریف
ਜ੍ਯੋਤਿਸਮਤ ਅਨੁਸਾਰ ਉਹ ਕਲਪੀ ਹੋਈ ਲੀਕ, ਜਿਸ ਦੇ ਉੱਤਰ ਵੱਲ ਮੇਖ (ਮੇਸ) ਤੋਂ ਕਨ੍ਯਾ ਤੀਕ ਦੀਆਂ ਛੀ ਰਾਸਾਂ ਹਨ, ਅਤੇ ਦੱਖਣ ਵੱਲ ਤੁਲਾ ਤੋਂ ਮੀਨ ਤੀਕ ਛੀ ਰਾਸਾਂ ਹਨ. "ਵਿਸੁਵ" ਉਹ ਸਮਾਂ ਹੈ ਜਦ ਦਿਨ ਰਾਤ ਦੀ ਵਿਸੁ (ਬਰਾਬਰੀ) ਹੁੰਦੀ ਹੈ, ਇਹ ਸਮਾਂ ਵਰ੍ਹੇ ਵਿੱਚ ਦੋ ਵਾਰ ਆਉਂਦਾ ਹੈ. ਇੱਕ ਸੂਰਯ ਦੇ ਹਿਸਾਬ ਚੇਤ ਦੇ ਨੌਵੇਂ ਦਿਨ ਅਥਵਾ ਅੰਗ੍ਰੇਜ਼ੀ ੨੧. ਮਾਰਚ ਨੂੰ, ਦੂਜਾ ਅੱਸੂ ਦੇ ਨੌਵੇਂ ਪ੍ਰਵਿਸ੍ਟੇ ਅਥਵਾ ੨੪ ਜਾਂ ੨੫ ਸਿਤੰਬਰ ਨੂੰ. ਦੇਖੋ, ਅਯਨ.
ماخذ: انسائیکلوپیڈیا