تعریف
ਸੰ. वीप्सा. ਸੰਗ੍ਯਾ- ਵ੍ਯਪ੍ਤਿ. ਫੈਲਣਾ। ੨. ਬਹੁਤ ਇੱਛਾ। ੩. ਇੱਕ ਸ਼ਬਦਾਲੰਕਾਰ. ਇਸ ਦਾ ਲੱਛਣ ਹੈ ਕਿ ਕ੍ਰੋਧ ਸ਼ੋਕ ਆਨੰਦ ਆਦਿ ਦੇ ਅਸਰ ਨਾਲ ਵਾਕਰਚਨਾ ਵਿੱਚ ਇੱਕ ਪਦ ਨੂੰ ਅਨੇਕ ਵਾਰ ਉਸੇ ਅਰਥ ਦੀ ਪੁਸ੍ਟੀ ਲਈ ਵਰਤਣਾ. ਇਹ ਅਲੰਕਾਰ ਪੁਨਰੁਕ੍ਤਿ ਦੋਸ ਤੋਂ ਰਹਿਤ ਹੈ.#ਉਦਾਹਰਣ-#ਪੜਿ ਪੜਿ ਗਡੀ ਲਦੀਅਹਿ,#ਪੜਿ ਪੜਿ ਭਰੀਅਹਿ ਸਾਥ. (ਵਾਰ ਆਸਾ)#ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ.#(ਕਾਨ ਪੜਤਾਲ ਮਃ ੪)#ਬੀਨ ਬੀਨ ਬਰੈਂ ਬਰੰਗਨ ਡਾਰ ਡਾਰ ਫੁਲੇਲ.#(ਚੰਡੀ ੨)
ماخذ: انسائیکلوپیڈیا