ਵੇਦੀਵੰਸ਼
vaytheevansha/vēdhīvansha

تعریف

ਸ਼੍ਰੀ ਗੁਰੂ ਨਾਨਕਦੇਵ ਜੀ ਦੇ ਵਡੇ ਸੁਪੁਤ੍ਰ ਯੋਗਿਰਾਜ ਬਾਬਾ ਸ਼੍ਰੀਚੰਦ ਜੀ ਦੇ ਵਿੰਦੀ ਵੰਸ਼ ਨਹੀਂ ਹੋਈ, ਕਿਉਂਕਿ ਉਹ ਬਾਲਬ੍ਰਹਮਚਾਰੀ ਸਨ. ਛੋਟੇ ਸਾਹਿਬਾਜ਼ਾਦੇ ਲਖਮੀਦਾਸ ਜੀ ਤੋਂ ਵੇਦੀ ਸਾਹਿਬਜ਼ਾਦਿਆਂ ਦੀ ਪੀੜ੍ਹੀ ਚੱਲੀ ਹੈ.¹#ਵੇਦੀਵੰਸ਼ ਅਮ੍ਰਿਤਸਰ, ਸਿੰਬਲੀ (ਜਿਲਾ ਅੰਬਾਲਾ), ਸੁਭਾਗਪੁਰ (ਰਿਆਸਤ ਕੋਟਾ), ਹੁਸ਼ਿਆਰਪੁਰ ਦੇ ਜਿਲੇ- (ਊਨਾ, ਅਜਨੋਹਾ, ਆਨੰਦਪੁਰ, ਕਿਤਣਾ, ਗੌਪਾਲੀ, ਜੱਸੇਵਾਲ, ਦੌਲਤਪੁਰਾ, ਪਿੰਡੋਰੀ, ਪੋਸੀ, ਪੰਜੌੜਾ, ਬਲਾਸਪੁਰ, ਬਾੜੀਆਂ, ਬਿਰੜੋਂ ਅਤੇ ਮੋਲਾ), ਹੋਤੀ ਮਰਦਾਨ, ਕਪੂਰਥਲੇ ਦੇ ਰਾਜ ਵਿੱਚ- (ਫਗਵਾੜਾ ਅਤੇ ਲਖਪੁਰਾ), ਕਾਬੁਲ, ਕੋਟਲੀ (ਜਿਲਾ ਸਿਆਲਕੋਟ), ਗੁਰਦਾਸਪੁਰ ਦੇ ਜਿਲੇ- (ਸੰਘਰ, ਗੁਰਦਾਸਪੁਰ ਖ਼ਾਸ, ਦੇਹਰਾ ਬਾਬਾ ਨਾਨਕ, ਧਰਮਕੋਟ ਅਤੇ ਬਟਾਲਾ) ਚੱਕ ਨੰਃ ੪੧੭ (ਲਾਯਲਪੁਰ), ਚੱਕ ਬੇਦੀਆਂ ਨੰਃ ੬੧ (ਸ਼ੇਖੂਪੁਰਾ), ਜਲੰਧਰ ਦੇ ਜਿਲੇ- (ਗੁਣਾਚੌਰ, ਜਲੰਧਰ ਖਾਸ, ਫਲੌਰ, ਬੰਗਾ, ਮਲਸੀਹਾਂ, ਮੱਲਾ ਬੇਦੀਆਂ ਅਤੇ ਮੁਚਰੋਵਾਲ), ਨਾਭਾ, ਪੇਸ਼ਾਵਰ, ਰਾਵਲਪਿੰਡੀ ਦੇ ਜਿਲੇ ਕੱਲਰ ਅਤੇ ਰਾਵਲਪਿੰਡੀ ਖਾਸ- ਆਦਿਕ ਅਸਥਾਨਾਂ ਵਿੱਚ ਆਬਾਦ ਹੈ, ਪਰ ਸਭ ਤੋਂ ਪ੍ਰਸਿੱਧ ਕਲਾਧਾਰੀ ਜੀ ਦੀ ਸ਼ਾਖ ਹੈ, ਜਿਸ ਦਾ ਵੰਸ਼ਵ੍ਰਿਕ੍ਸ਼੍‍ (ਸ਼ਜਰਾ) ਇਹ ਹੈ:-#ਬਾਬਾ ਰਾਮਨਾਰਾਯਣ ਜੀ#।#ਜਃ ਸੰਮਤ ੧੪੧੭ ਬਾਃ ਸ਼ਿਵਰਾਮ (ਅਥਵਾ ਸ਼ਿਵਨਾਰਾਯਣ ਜੀ)#।#ਜਃ ਸੰਮਤ ੧੪੯੭ ਬਾਃ ਕਲ੍ਯਾਣਚੰਦ੍ਰ (ਕਾਲੂ ਜੀ) ਦੇਃ ਸੰਮਤ ੧੫੭੯#।#ਜਃ ਸੰਮਤ ੧੫੨੬ ਸ਼੍ਰੀ ਗੁਰੂ ਨਾਨਕਦੇਵ ਜੀ, ਜੋਤੀ ਜੋਤਿ ਸਮਾਏ ਸੰਮਤ ੧੫੯੬#।#ਜਃ ਸੰਮਤ ੧੫੫੩ ਬਾਃ ਲਖਮੀਦਾਸ ਜੀ ਦੇਃ ਸੰਮਤ ੧੬੧੨#।#ਜਃ ਸੰਮਤ ੧੫੮੦ ਬਾਃ ਧਰਮਚੰਦ ਜੀ ਦੇਃ ਸੰਮਤ ੧੬੭੫#।#ਬਾਃ ਮਿਹਰਚੰਦ ਜੀ#।#ਬਾਃ ਦਾਤਾਚੰਦ ਜੀ#।#ਬਾਃ ਪਹਾੜਚੰਦ ਜੀ#।#ਬਾਃ ਹਰਕਰਨਚੰਦ ਜੀ#।#ਬਾਃ ਨਿਹਾਲਚੰਦ ਜੀ#।#ਬਾਃ ਕਲਾਧਾਰੀ ਜੀ ਦੇਃ ਸਨ ੧੭੩੮#।#ਬਾਃ ਜੀਤਸਿੰਘ (ਅਜੀਤ ਸਿੰਘ) ਜੀ ਦੇਃ ਸਨ ੧੭੭੩#।#ਜਃ ਸੰਮਤ ੧੮੧੩ ਬਾਃ ਸਾਹਿਬਸਿੰਘ ਜੀ ਦੇਃ ਸੰਮਤ ੧੮੯੧ (ਸਨ ੧੮੩੪)#।#।
ماخذ: انسائیکلوپیڈیا