ਵੇਲਿ
vayli/vēli

تعریف

ਸੰ. ਵੱਲਿ ਅਤੇ ਵੱਲੀ. ਸੰਗ੍ਯਾ- ਲਤਾ. ਬੇਲ। ੨. ਭਾਵ ਵੰਸ਼. ਕੁਲ. "ਵਧੀ ਵੇਲਿ ਬਹੁ ਪੀੜੀ ਚਾਲੀ" (ਆਸਾ ਮਃ ੫) ੩. ਇਸਤ੍ਰੀ, ਜੋ ਸੰਤਾਨ ਰੂਪ ਫਲ ਦਿੰਦੀ ਹੈ. "ਵੇਲਿ ਪਰਾਈ ਜੋਹਹਿ ਜੀਅੜੇ!" (ਗਉ ਮਃ ੧) ੪. ਕ੍ਰਿ. ਵਿ- ਵੇਲਕੇ. ਵੇਲਣ ਵਿੱਚਦੀਂ ਕੱਢਕੇ. "ਵੇਲਿ ਪਿੰਵਾਇਆ ਕਤਿ ਵੁਣਾਇਆ." (ਮਃ ੧. ਵਾਰ ਰਾਮ ੧)
ماخذ: انسائیکلوپیڈیا