ਵੈਂਤੂਰਾ
vaintooraa/vaintūrā

تعریف

General Ventura. ਇਹ ਫ੍ਰਾਂਸ ਦਾ ਫੌਜੀ ਅਹੁਦੇਦਾਰ ਸੀ. ਨਪੋਲੀਅਲ ਬੋਨਾਪਾਰਟ ਦਾ ਰਾਜ ਭਾਗ ਲੋਪ ਹੋਣ ਤੋਂ ਨੌਕਰੀ ਦੀ ਤਲਾਸ਼ ਵਿੱਚ ਐਲਾਰਡ ਨਾਲ ਮਿਲਕੇ ਸਨ ੧੮੨੨ ਵਿੱਚ ਇਹ ਲਹੌਰ ਪੁੱਜਾ. ਮਹਾਰਾਜਾ ਰਣਜੀਤਸਿੰਘ ਨੇ ਇਸ ਨੂੰ ਆਪਣੀ ਫੌਜ ਨੂੰ ਕਵਾਇਦ ਸਿਖਾਉਣ ਲਈ ਪ੍ਰਤਿਗ੍ਯਾਪਤ੍ਰ ਲਿਖਵਾਕੇ ਵਡੇ ਆਦਰ ਨਾਲ ਰੱਖਿਆ. ਸ਼ਾਹਜ਼ਾਦਾ ਸ਼ੇਰ ਸਿੰਘ ਨਾਲ ਮਿਲਕੇ ਇਸ ਨੇ ਸਨ ੧੮੨੯ ਵਿੱਚ ਸਰੱਦੀ ਪਠਾਣਾਂ ਨੂੰ ਚੰਗੀ ਤਰਾਂ ਫਤੇ ਕੀਤਾ. ਦੇਖੋ, ਐਲਾਰਡ.#ਵੈਂਤੂਰਾ ਨੂੰ ੨੫੦੦) ਰੁਪਯੇ ਮਾਹਵਾਰ ਤੋਂ ਛੁੱਟ ਮਹਾਰਾਜਾ ਬਹੁਤ ਇਨਾਮ ਬਖਸ਼ਿਆ ਕਰਦਾ ਸੀ. ਇਸ ਦੀ ਬੇਟੀ (Victorine) ਨੂੰ ਦੋ ਪਿੰਡ ਜਾਗੀਰ ਮਿਲੇ ਸਨ. ਇਹ ਮਹਾਰਾਜਾ ਦੇ ਦੇਹਾਂਤ ਪਿੱਛੋਂ ਕੁਝ ਚਿਰ ਲਾਹੌਰ ਰਿਹਾ, ਫਿਰ ਉਦਾਸ ਹੋਕੇ ਚਲਾ ਗਿਆ ਅਤੇ ਅੰਤ ਦੀ ਅਵਸਥਾ. ਪੈਰਿਸ ਰਹਿਕੇ ਵਿਤਾਈ. ਮਰੇ ਅਤੇ ਪ੍ਰਿੰਸਪ ਇਸ ਨੂੰ ਇਟੇਲੀਅਨ ਲਿਖਦੇ ਹਨ. ਵੁਲਫ਼ (Wolf). ਇਸ ਨੂੰ ਯਹੂਦੀ ਦਸਦਾ ਹੈ ਅਰ ਨਾਮ ਦਿੰਦਾ ਹੈ- (Reuben Ben- Toora).
ماخذ: انسائیکلوپیڈیا