ਵੈਰਾਗ
vairaaga/vairāga

تعریف

ਦੇਖੋ, ਬੈਰਾਗ. ਵੈਰਾਗ੍ਯ. ਉਪਰਾਮਤਾ ਦਾ ਭਾਵ. ਲੋਕ ਪਰਲੋਕ ਦੇ ਵਿਸਿਆਂ ਨਾਲ ਪ੍ਰੀਤਿ ਦਾ ਨਾ ਹੋਣਾ. ਵਿਦ੍ਵਾਨਾਂ ਨੇ ਵੈਰਾਗ ਦੇ ਚਾਰ ਭੇਦ ਮੰਨੇ ਹਨ-#੧. ਯਤਮਾਨ- ਸੰਸਾਰ ਨੂੰ ਦੁੱਖ ਰੂਪ ਜਾਣਕੇ ਸਾਧੁ ਸੇਵਾ ਦ੍ਵਾਰਾ ਪਰਮਾਰਥ ਪ੍ਰਾਪਤੀ ਦਾ ਯਤਨ ਕਰਨਾ.#੨. ਵ੍ਯਤਿਰੇਕ- ਵਿਚਾਰ ਨਾਲ ਹਾਨਿਕਾਰਕ ਪਦਾਰਥਾਂ ਦਾ ਤਿਆਗ ਅਤੇ ਲਾਭਦਾਇਕ ਦਾ ਗ੍ਰਹਣ.#੩. ਏਕੇਂਦ੍ਰਿਯ- ਇੰਦ੍ਰੀਆਂ ਦੇ ਭੋਗਾਂ ਤੋਂ ਗਲਾਨੀ ਕਰਕੇ ਮਨ ਵਿੱਚ ਸਾਰੇ ਇੰਦ੍ਰਿਯਾਂ ਨੂੰ ਲਯ ਕਰਨਾ.#੪. ਵਸ਼ਿਕਾਰ- ਮਨ ਅਜੇਹਾ ਕ਼ਾਬੂ ਕਰਨਾ ਕਿ ਪਦਾਰਥਾਂ ਵੱਲ ਜਾਣ ਦਾ ਕਦੇ ਸੰਕਲਪ ਨਾ ਫੁਰੇ.
ماخذ: انسائیکلوپیڈیا

WAIRÁG

انگریزی میں معنی2

s. m, ee Bairág.
THE PANJABI DICTIONARY- بھائی مایہ سنگھ